2 arrested

ਮਾਂ ਦੇ ਨਾਜਾਇਜ਼ ਸਬੰਧਾਂ ਨੇ ਲੈ ਲਈ ਪੁੱਤ ਦੀ ਜਾਨ

ਨਹਿਰ ਕਿਨਾਰੇ ਝਾੜੀਆਂ ਵਿਚ ਨੌਜਵਾਨ ਦਾ ਕਤਲ ਕਰ ਕੇ ਸੁੱਟਣ ਵਾਲੇ 2 ਗ੍ਰਿਫਤਾਰ

ਬਠਿੰਡਾ, 17 ਅਗਸਤ : ਬੀਤੇ ਦਿਨੀਂ ਬੀੜ ਤਲਾਬ ਸਥਿਤ ਨਹਿਰ ਕਿਨਾਰੇ ਝਾੜੀਆਂ ਵਿਚ ਇਕ ਨੌਜਵਾਨ ਦਾ ਕਤਲ ਕਰ ਕੇ ਸੁੱਟਣ ਵਾਲੇ 2 ਮੁਲਜ਼ਮਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਕੱਲ ਸ਼ਨੀਵਾਰ ਨੂੰ ਬੀੜ ਤਲਾਬ ਰੋਡ ’ਤੇ ਝਾੜੀਆਂ ਵਿਚੋਂ ਭੇਦਭਰੀ ਹਾਲਤ ਵਿਚ ਦੀਪੂ ਸਿੰਘ ਵਾਸੀ ਜੋਧਪੁਰ ਰੋਮਾਣਾ ਦੀ ਲਾਸ਼ ਬਰਾਮਦ ਹੋਈ ਸੀ | ਇਸ ਤੋਂ ਬਾਅਦ ਥਾਣਾ ਸਦਰ ਪੁਲਸ ਵੱਲੋਂ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ |

ਜਾਣਕਾਰੀ ਦਿੰਦਿਆਂ ਐੱਸ.ਪੀ. (ਡੀ) ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਕ ਟੀਮ ਤਿਆਰ ਕੀਤੀ ਗਈ, ਜਿਸ ਵਿਚ ਡੀ.ਐੱਸ.ਪੀ.. ਡੀ ਖੁਸ਼ਪ੍ਰੀਤ ਸਿੰਘ , ਡੀ.ਐੱਸ.ਪੀ (ਦਿਹਾਤੀ) ਹਰਜੀਤ ਸਿੰਘ ਬਠਿੰਡਾ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ-1 ਅਤੇ ਥਾਣਾ ਸਦਰ ਬਠਿੰਡਾ ਦੀ ਟੀਮ ਸ਼ਾਮਲ ਸੀ |

ਪੁਲਸ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਸ਼ੁਰੂ ਕੀਤੀ ਗਈ | ਇਸ ਦੌਰਾਨ ਪੁਲਸ ਵੱਲੋਂ ਦੀਪੂ ਸਿੰਘ ਦਾ ਕਤਲ ਕਰਨ ਵਾਲੇ ਗੁਰਦੀਪ ਸਿੰਘ ਪੁੱਤਰ ਕੱਕੂ ਸਿੰਘ ਵਾਸੀ ਗੁਰੂਸਰ ਸੈਣੇਵਾਲਾ ਅਤੇ ਅਮੀਨ ਸ਼ਰਮਾ ਪੁੱਤਰ ਜਗਮੋਨ ਸ਼ਰਮਾ ਵਾਸੀ ਧੋਬੀਆਣਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਮ੍ਰਿਤਕ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ |

ਪੁੱਛਗਿਛ ਦੌਰਾਨ ਪਤਾ ਲੱਗਾ ਕਿ ਦੀਪੂ ਸਿੰਘ (17) ਨਾਬਾਲਗ ਲੜਕਾ ਸੀ | ਮੁਲਜ਼ਮ ਗੁਰਦੀਪ ਸਿੰਘ ਦਾ ਮ੍ਰਿਤਕ ਦੀ ਮਾਤਾ ਸਰਬਜੀਤ ਕੌਰ ਨਾਲ ਰਿਲੇਸ਼ਨ ਸੀ ਅਤੇ ਉਹ ਕਰੀਬ 7-8 ਸਾਲਾਂ ਤੋਂ ਇਕੱਠੇ ਰਹਿੰਦੇ ਸਨ | ਦੀਪੂ ਸਿੰਘ ਨੂੰ ਆਪਣੀ ਮਾਤਾ ਸਰਬਜੀਤ ਕੌਰ ਅਤੇ ਮੁਲਜ਼ਮ ਗੁਰਦੀਪ ਸਿੰਘ ਦੇ ਰਿਲੇਸ਼ਨ ਤੋਂ ਇਤਰਾਜ਼ ਸੀ, ਇਸੇ ਕਾਰਨ ਉਸ ਦੀ ਮੁਲਜ਼ਮ ਗੁਰਦੀਪ ਸਿੰਘ ਨਾਲ ਕਈ ਵਾਰ ਤੂੰ-ਤੂੰ ਮੈਂ-ਮੈਂ ਹੋਈ ਸੀ।

ਗੁਰਦੀਪ ਸਿੰਘ ਨੇ ਆਪਣੇ ਰਸਤੇ ’ਚੋਂ ਦੀਪੂ ਸਿੰਘ ਨੂੰ ਹਟਾਉਣ ਲਈ ਆਪਣੇ ਦੋਸਤ ਅਮੀਨ ਸ਼ਰਮਾ ਨਾਲ ਰਲ ਕੇ ਉਸ ਨੂੰ ਵਰਗਲਾ ਕੇ ਮੋਟਰਸਾਈਕਲ ਖਰੀਦਣ ਦਾ ਬਹਾਨਾ ਬਣਾ ਕੇ ਸਰਹਿੰਦ ਨਹਿਰ ਬਾ ਹੈਦ ਪਿੰਡ ਬੀੜ ਬਹਿਮਣ ਦੀ ਪੱਟੜੀ ’ਤੇ ਲੈ ਗਏ ਤੇ ਇਨ੍ਹਾਂ ਦੋਵਾਂ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਝਾੜੀਆਂ ਵਿਚ ’ਚ ਸੁੱਟ ਦਿੱਤਾ |

ਮੁਲਜ਼ਮ ਗੁਰਦੀਪ ਸਿੰਘ ਨੇ ਉਸੇ ਦਿਨ ਦੀਪੂ ਸਿੰਘ ਦੀ ਮਾਤਾ ਸਰਬਜੀਤ ਕੌਰ ਨੂੰ ਨਾਲ ਲਿਜਾ ਕੇ ਉਸ ਦੀ ਗੁੰਮਸ਼ੁਦਗੀ ਬਾਰੇ ਥਾਣਾ ਸਦਰ ਬਠਿੰਡਾ ਕੋਲ ਦਰਖਾਸਤ ਦਿੱਤੀ | ਆਪਣੇ ਵੱਲੋਂ ਕੀਤੇ ਗਏ ਇਸ ਜੁਰਮ ਨੂੰ ਛੁਪਾਉਣ ਲਈ ਖੁਦ ਹੀ ਨਹਿਰ ਦੀ ਪੱਟੜੀ ’ਤੇ ਦੀਪੂ ਸਿੰਘ ਦੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਭਾਲ ਕਰਦਾ ਰਿਹਾ। ਇਹ ਦੋਵੇਂ ਮੁਲਜ਼ਮ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮੁਕੱਦਮਿਆਂ ਵਿਚ ਸਿਰਸਾ ਅਤੇ ਬਠਿੰਡਾ ਜੇਲ ਵਿਚ ਰਹਿ ਚੁੱਕੇ ਹਨ ਜੋ ਬਹੁਤ ਹੀ ਤੇਜ਼ ਅਪਰਾਧੀ ਹਨ |

ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ\

Read More : ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

Leave a Reply

Your email address will not be published. Required fields are marked *