Surya Grahan

ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ 17 ਫਰਵਰੀ ਨੂੰ ; ਭਾਰਤ ’ਚ ਨਹੀਂ ਦੇਵੇਗਾ ਦਿਖਾਈ

ਅੰਟਾਰਕਟਿਕਾ ਅਤੇ ਦੱਖਣੀ ਅਫਰੀਕਾ ਸਮੇਤ ਕਈ ਦੇਸ਼ਾਂ ’ਚ ਹੋਵੇਗਾ ਦ੍ਰਿਸ਼ਟੀਗੋਚਰ; ਸੂਤਕ ਕਾਲ ਨਹੀਂ ਹੋਵੇਗਾ ਪ੍ਰਭਾਵੀ

ਚੰਡੀਗੜ੍ਹ, 16 ਫਰਵਰੀ : ਸਾਲ 2026 ਦਾ ਪਹਿਲਾ ਸੂਰਜ ਗ੍ਰਹਿਣ ਮੰਗਲਵਾਰ, 17 ਫਰਵਰੀ ਨੂੰ ਲੱਗੇਗਾ। ਇਹ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਦੁਪਹਿਰ 3:26 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 7:57 ਵਜੇ ਤੱਕ ਰਹੇਗਾ।

ਪ੍ਰਸਿੱਧ ਜੋਤਸ਼ੀ ਸਵ. ਪੰਡਿਤ ਕਲਿਆਣ ਸਰੂਪ ਸ਼ਾਸਤਰੀ ਵਿਦਿਆਲੰਕਰ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੇ ਅੱਜ ਜੈਤੋ ਵਿਖੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਗ੍ਰਹਿਣ ਖ਼ਾਸ ਤੌਰ ’ਤੇ ਅੰਟਾਰਕਟਿਕਾ, ਦੱਖਣੀ ਅਫਰੀਕਾ ਅਤੇ ਦੱਖਣੀ ਅਮਰੀਕਾ ’ਚ ਦਿਖਾਈ ਦੇਵੇਗਾ।

ਉਨ੍ਹਾਂ ਸਪਸ਼ਟ ਕੀਤਾ ਕਿ ਇਹ ਗ੍ਰਹਿਣ ਭਾਰਤ ’ਚ ਕਿਤੇ ਵੀ ਦਿਖਾਈ ਨਹੀਂ ਦੇਵੇਗਾ, ਜਿਸ ਕਾਰਨ ਭਾਰਤ ’ਚ ਇਸ ਦਾ ਕੋਈ ਧਾਰਮਿਕ ਪ੍ਰਭਾਵ ਜਾਂ ਸੂਤਕ ਕਾਲ ਮਾਨਯੋਗ ਨਹੀਂ ਹੋਵੇਗਾ।

ਪੰਡਿਤ ਸ਼ਰਮਾ ਨੇ ਅੱਗੇ ਦੱਸਿਆ ਕਿ ਭਾਰਤ ’ਚ ਦਿਖਾਈ ਨਾ ਦੇਣ ਕਾਰਨ ਮੰਦਰਾਂ ਦੇ ਕਪਾਟ ਖੁੱਲ੍ਹੇ ਰਹਿਣਗੇ ਅਤੇ ਸ਼ੁਭ ਕਾਰਜਾਂ ’ਤੇ ਕੋਈ ਰੋਕ ਨਹੀਂ ਹੋਵੇਗੀ। ਹਾਲਾਂਕਿ, ਖਗੋਲ ਵਿਗਿਆਨ ਦੀ ਦ੍ਰਿਸ਼ਟੀ ਤੋਂ ਇਹ ਇਕ ਅਹਿਮ ਘਟਨਾ ਹੈ ਜਿਸ ਨੂੰ ਵਿਗਿਆਨੀਆਂ ਵੱਲੋਂ ਬੜੀ ਬਾਰੀਕੀ ਨਾਲ ਦੇਖਿਆ ਜਾ ਰਿਹਾ ਹੈ।

Read More : ਰਾਜਸਥਾਨ : ਕੈਮੀਕਲ-ਪਟਾਕਾ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਜ਼ਿੰਦਾ ਸੜੇ

Leave a Reply

Your email address will not be published. Required fields are marked *