Gurdaspur Farmer Death

ਹੜ੍ਹ ਦੇ ਪਾਣੀ ਵਿਚ ਫਸਲ ਡੁੱਬੀ ਵੇਖ ਕੇ 2 ਧੀਆਂ ਦੇ ਪਿਤਾ ਦੀ ਗਈ ਜਾਨ

ਅੱਠ ਦਿਨ ਬਾਅਦ ਵੀ ਖੇਤਾਂ ਵਿਚੋਂ ਨਹੀਂ ਉਤਰਿਆ ਪਾਣੀ

ਗੁਰਦਾਸਪੁਰ, 4 ਸਤੰਬਰ : ਪੰਜਾਬ ‘ਚ ਹੜ੍ਹਾਂ ਕਾਰਨ ਤਬਾਹੀ ਮੱਚੀ ਹੋਈ ਹੈ, ਜਿਸ ਨਾਲ ਪਿੰਡਾਂ ਵਿਚ ਘਰ ਅਤੇ ਫਸਲਾਂ ਡੁੱਬੀਆਂ ਹੋਈਆਂ ਹਨ। ਅੱਜ ਇਸੇ ਸਦਮੇ ਵਿਚ ਜ਼ਿਲਾ ਗੁਰਦਾਸਪੁਰ ਵਿਚ ਦੋ ਧੀਆਂ ਦੇ ਪਿਤਾ ਦੀ ਜਾਨ ਗਈ।

ਜਾਣਕਾਰੀ ਅਨੁਸਾਰ ਅੱਠ ਦਿਨਾਂ ਬਾਅਦ ਵੀ ਹੜ੍ਹ ਦੇ ਪਾਣੀ ਵਿਚ ਫਸਲ ਡੁੱਬੀ ਵੇਖ ਕਿਸਾਨ ਸੰਦੀਪ ਸਿੰਘ ਵਾਸੀ ਬਲਗਣ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੁਰਦਾਸਪੁਰ ਦੇ ਪਿੰਡ ਬਲੱਗਣ ਜਿੱਥੇ ਪਿਛਲੇ ਦਿਨੀ ਹੜ੍ਹ ਦੇ ਪਾਣੀ ਕਾਰਨ ਪੂਰੀ ਤਰ੍ਹਾਂ ਪਾਣੀ ਦੀ ਲਪੇਟ ਵਿਚ ਆ ਗਿਆ ਸੀ। ਅੱਜ ਅੱਠਵੇਂ ਦਿਨ ਵੀ ਪਿੰਡ ਦੇ ਆਲੇ-ਦੁਆਲੇ ਖੇਤਾਂ ਵਿੱਚੋਂ ਪਾਣੀ ਨਹੀਂ ਉਤਰਿਆ ਹੈ।

ਮ੍ਰਿਤਕ ਕਿਸਾਨ ਦੀ ਉਮਰ 35 ਸਾਲ ਦੇ ਕਰੀਬ ਸੀ ਅਤੇ ਉਸਦੀਆਂ ਦੋ ਧੀਆਂ ਹਨ ਅਤੇ ਨਾਲ ਹੀ ਉਹ ਆਪਣੇ ਬਜ਼ੁਰਗ ਪਿਓ ਨੂੰ ਵੀ ਪਾਲਦਾ ਸੀ। ਉਸਦੇ ਕੋਲ ਆਪਣੀ ਸਿਰਫ ਇਕ ਕਿਲੇ ਜਮੀਨ ਸੀ ਅਤੇ ਢਾਈ ਕਿੱਲੇ ਉਸਨੇ 50000 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਠੇਕੇ ‘ਤੇ ਲਈ ਸੀ ਪਰ ਫਸਲ ਮਰਦੀ ਵੇਖੀ ਤਾਂ ਠੇਕੇ ਦੀ ਰਕਮ ਦੇਣ ਦੀ ਫਿਕਰ ਨੇ ਉਸ ਦੀ ਜਾਨ ਲੈ ਲਈ।

ਸੰਦੀਪ ਸਿੰਘ ਜਮੀਨ ਥੋੜੀ ਹੋਣ ਕਰਨ ਦਿਹਾੜੀਆਂ ਵੀ ਲਾਉਂਦਾ ਸੀ। ਉਸਦੀ ਪਤਨੀ ਅਤੇ ਨੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਾਲੀ ਮਦਦ ਦੀ ਅਪੀਲ ਪ੍ਰਸ਼ਾਸਨ ਅਤੇ ਸਮਾਜਸੇਵੀ ਜਥੇਬੰਦੀ ਅੱਗੇ ਕੀਤੀ ਹੈ।

Read More : ਸੰਦੀਪ ਪਾਠਕ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੁਨਰਵਾਸ ਲਈ 5 ਕਰੋੜ ਦੀ ਰਾਸ਼ੀ ਜਾਰੀ

Leave a Reply

Your email address will not be published. Required fields are marked *