toll plaza

ਟੋਲ ਪਲਾਜ਼ਾ ‘ਤੇ ਕਿਸਾਨ ਨੂੰ ਲਿਆ ਹਿਰਾਸਤ ‘ਚ ; ਸਥਿਤੀ ਤਣਾਅਪੂਰਨ

ਪੁਲਿਸ ਨੇ ਚੱਲ ਰਿਹਾ ਧਰਨਾ ਜ਼ਬਰਦਸਤੀ ਚੁਕਵਾਇਆ

ਮੰਡੀ ਬਰੀਵਾਲਾ, 10 ਸਤੰਬਰ : ਸਥਾਨਕ ਪੁਲਿਸ ਨੇ ਮੁਕਤਸਰ-ਕੋਟਕਪੂਰਾ ਸਟੇਟ ਹਾਈਵੇਅ ‘ਤੇ ਪਿੰਡ ਵੜਿੰਗ ਵਿਚ ਸਥਿਤ ਟੋਲ ਪਲਾਜ਼ਾ ਉਤੇ ਦੋ ਹਫ਼ਤਿਆਂ ਤੋਂ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਧਰਨੇ ਨੂੰ ਜ਼ਬਰਦਸਤੀ ਖ਼ਤਮ ਕਰਵਾ ਦਿੱਤਾ ਹੈ। ਪੁਲਿਸ ਨੇ ਕਿਸਾਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਟੈਂਟ ਵੀ ਪੁੱਟ ਦਿੱਤੇ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਟੋਲ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਪਾਣੀ ਦੀਆਂ ਤੋਪਾਂ ਵੀ ਲਗਾਈਆਂ ਗਈਆਂ ਹਨ।

ਕਿਸਾਨ ਮੰਗ ਕਰ ਰਹੇ ਹਨ ਕਿ ਸਰਹਿੰਦ ਅਤੇ ਰਾਜਸਥਾਨ ਫੀਡਰ ਨਹਿਰਾਂ ‘ਤੇ ਪੁਲ ਨੂੰ ਚੌੜਾ ਕੀਤਾ ਜਾਵੇ ਅਤੇ ਹੋਰ ਬੇਨਿਯਮੀਆਂ ਨੂੰ ਦੂਰ ਕੀਤਾ ਜਾਵੇ ਹਾਲਾਂਕਿ ਟੋਲ ਕੰਪਨੀ ਨੇ ਪ੍ਰਸ਼ਾਸਨ ਨਾਲ ਕੀਤੇ ਵਾਅਦੇ ਅਨੁਸਾਰ ਪੁਲ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਕੰਪਨੀ ਨੇ ਕੰਮ ਰੋਕ ਦਿੱਤਾ ਹੈ। ਹੁਣ ਅੱਜ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਨਾਲ ਸਹਿਮਤੀ ਬਣਾਉਣ ਲਈ ਮੀਟਿੰਗ ਕੀਤੀ ਪਰ ਜਦੋਂ ਕੋਈ ਸਹਿਮਤੀ ਨਹੀਂ ਬਣ ਸਕੀ ਤਾਂ ਪ੍ਰਸ਼ਾਸਨ ਨੇ ਕਿਸਾਨਾਂ ਦੇ ਵਿਰੋਧ ਨੂੰ ਜ਼ਬਰਦਸਤੀ ਖ਼ਤਮ ਕਰਵਾ ਦਿੱਤਾ ਹੈ।

Read More : ਹਾਂਸੀ-ਬੂਟਾਣਾ ਨਹਿਰ ਕਾਰਨ ਹੜ੍ਹ-ਪ੍ਰਭਾਵਿਤ ਪਿੰਡਾਂ ਵੱਲੋਂ ਪਟਿਆਲਾ-ਚੀਕਾ ਸੜਕ ਜਾਮ

Leave a Reply

Your email address will not be published. Required fields are marked *