ਸਕੂਲ ਆਫ਼ ਹੈਪੀਨੈਂਸ, ਕਮਿਊਨਿਟੀ ਹਾਲ ਅਤੇ ਪਾਰਕਾਂ ਨੇ ਪਿੰਡ ਨੂੰ ਦਿੱਤੀ ਨਵੀਂ ਪਹਿਚਾਣ
ਧੂਰੀ, 26 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਉਤੇ ਪਿੰਡਾਂ ’ਚ ਵਿਕਾਸ ਕਾਰਜ ਅਾਰੰਭੇ ਹੋਏ ਹਨ। ਇਸੇ ਲੜੀ ਤਹਿਤ ਧੂਰੀ ਹਲਕੇ ਦੇ ਪਿੰਡ ਪੁੰਨਾਵਾਲ ਵਿਚ ਕਰੀਬ 1 ਕਰੋੜ 50 ਲੱਖ ਰੁਪਏ ਨਾਲ ਪਿੰਡ ’ਚ ਟਿਊਬਵੈੱਲ, ਸੜਕਾਂ ਤੇ ਗਲੀਆਂ ਦੀ ਉਸਾਰੀ ਤੇ ਪ੍ਰਾਇਮਰੀ ਸਕੂਲ ’ਚ ਸਕੂਲ ਆਫ਼ ਹੈਪੀਨੈਂਸ ਵਰਗੀਆਂ ਪਹਿਲਕਦਮੀਆਂ ਨੇ ਪਿੰਡ ਨੂੰ ਨਵੀਂ ਪਹਿਚਾਣ ਦਿੱਤੀ ਹੈ।
ਪੁੰਨਾਵਾਲ ਪਿੰਡ ਦੇ ਸਰਪੰਚ ਰਾਜ ਰਾਣੀ ਨੇ ਦੱਸਿਆ ਕਿ ਪਿੰਡ ’ਚ ਗਲੀਆਂ ਵਿਚ ਇੰਟਰਲਾਕ ਟਾਈਲ ਲਗਾਉਣ ਦਾ ਕੰਮ ਚੱਲ ਰਿਹਾ ਹੈ, ਜਦਕਿ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ 25 ਲੱਖ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹਾਲ, 24 ਲੱਖ ਰੁਪਏ ਨਾਲ ਗਲੀਆਂ ਦੀ ਉਸਾਰੀ, 13 ਲੱਖ ਰੁਪਏ ਨਾਲ ਟਿਊਬਵੈੱਲ, 25 ਲੱਖ ਰੁਪਏ ਨਾਲ ਛੱਪੜ ਦੀ ਉਸਾਰੀ ਸਮੇਤ 40 ਲੱਖ ਰੁਪਏ ਪ੍ਰਾਇਮਰੀ ਸਕੂਲ ਨੂੰ ਸਕੂਲ ਆਫ਼ ਹੈਪੀਨੈਂਸ ਤਹਿਤ ਮਿਲੇ ਹਨ, ਜਿਸ ਨਾਲ ਸਕੂਲ ’ਚ ਤਿੰਨ ਹੋਰ ਕਮਰਿਆਂ ਦੀ ਉਸਾਰੀ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਦੀ ਚਾਰਦੀਵਾਰੀ, ਸੈਕੰਡਰੀ ਸਕੂਲ ਦੀ ਚਾਰਦੀਵਾਰੀ ਦੀ ਮੁਰੰਮਤ ਤੋਂ ਇਲਾਵਾ ਪਿੰਡਾਂ ਦੀਆਂ ਸੜਕਾਂ ਅਤੇ ਗਲੀਆਂ ਦੀ ਉਸਾਰੀ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਲਗਾਤਾਰ ਫ਼ੰਡ ਮਿਲਣ ਸਦਕਾ ਪੁੰਨਾਵਾਲ ਦਾ ਵਿਕਾਸ ਤੇਜ਼ੀ ਨਾਲ ਹੋਇਆ ਹੈ ਤੇ ਪਿੰਡ ’ਚ ਸ਼ਹਿਰ ਵਾਲੀ ਹਰੇਕ ਸਹੂਲਤ ਉਪਲਬਧ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵੱਲ ਦਿੱਤੀ ਜਾ ਰਹੀ ਵਿਸ਼ੇਸ਼ ਤਵੱਜੋ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਦਾ ਵਿਕਾਸ ਹੋਣ ਨਾਲ ਸੂਬੇ ਦਾ ਵਿਕਾਸ ਵੀ ਤੇਜ਼ੀ ਨਾਲ ਹੋਵੇਗਾ।
Read More : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 344 ਥਾਵਾਂ `ਤੇ ਛਾਪੇਮਾਰੀ
