ਡੂੰਘੇ ਪਾਣੀ ’ਚੇ ਡੁੱਬਣ ਕਾਰਨ 2 ਲੋਕਾਂ ਦੀ ਮੌਤ
ਗੁਰਦਾਸਪੁਰ, 5 ਅਗਸਤ : ਜ਼ਿਲਾ ਗੁਰਦਾਸਪੁਰ ’ਚੋਂਂ ਲੰਘਦਾ ਸੱਕੀ ਨਾਲਾ ਅੱਜ ਦੋ ਲੋਕਾਂ ਲਈ ਖੂਨੀ ਸਾਬਿਤ ਹੋਇਆ, ਜਿਸ ’ਚ ਡੁੱਬਣ ਕਾਰਨ 2 ਵਿਅਕਤੀਆਂ ਦੀ ਕੀਮਤੀ ਜਾਨ ਚਲੀ ਗਈ। ਇਸ ਘਟਨਾ ਤੋਂ ਬਾਅਦ ਪਿੰਡ ਸਿੰਘੋਵਾਲ ’ਚ ਸ਼ੋਕ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ 45 ਸਾਲਾ ਵੀਰ ਮਸੀਹ ਆਪਣੇ ਖੇਤਾਂ ’ਚ ਜਾ ਰਹੇ ਸਨ। ਜਦੋਂ ਉਹ ਸੱਕੀ ਨਾਲੇ ’ਚੋਂ ਲੰਘ ਰਹੇ ਸੀ ਤਾਂ ਅਚਾਨਕ ਡਿੱਗ ਗਏ। ਇਸ ਦੌਰਾਨ ਮੁਕੰਦਪੁਰ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਆਪਣੀ ਜਾਨ ਖਤਰੇ ’ਚ ਪਾ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਡੁੱਬ ਗਏ।
ਦੱਸਣਯੋਗ ਹੈ ਕਿ ਅਜੇ ਤੱਕ ਦੋਵਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਨਾਲੇ ਦੀ ਡੂੰਘਾਈ ਲਗਭਗ 15 ਫੁੱਟ ਤੋਂ ਵੱਧ ਹੈ, ਜਿਸ ਕਾਰਨ ਬਚਾਅ ਕਾਰਜਾਂ ’ਚ ਮੁਸ਼ਕਲ ਆ ਰਹੀ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਦੇ ਲੋਕ ਕਾਫੀ ਸਮੇਂ ਤੋਂ ਉਡੀਕ ਕਰ ਰਹੇ ਹਨ।
ਇਸ ਸਬੰਧੀ ਥਾਣਾ ਗੁਰਦਾਸਪੁਰ ਦੇ ਸਦਰ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਹੜ੍ਹ ’ਚ ਫਸੇ ਲੋਕਾਂ ਦੇ ਘਰਾਂ ਤੱਕ ਪਹੁੰਚਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਨੇ ਬਚਾਅ ਕਾਰਜ ਸ਼ੁਰੂ ਕੀਤੇ। ਫਿਲਹਾਲ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
Read More : ਸਾਡੇ ਪੁੱਤ ਦੀ ਯਾਦ ‘ਤੇ ਹਮਲਾ, ਸਾਡੀ ਆਤਮਾ ‘ਤੇ ਜ਼ਖ਼ਮ ਹੈ : ਮਾਤਾ ਚਰਨ ਕੌਰ