20-25 ਜ਼ਖਮੀ, ਕਈ ਬੱਸ ਹੇਠਾਂ ਦੱਬੇ
ਮੰਡੀ, 17 ਜੂਨ -: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਮੰਗਲਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਭਾਰੀ ਬਾਰਿਸ਼ ਦੌਰਾਨ ਇੱਕ ਨਿੱਜੀ ਬੱਸ ਸੜਕ ਤੋਂ ਹੇਠਾਂ ਖੱਡ ਵਿਚ ਡਿੱਗ ਗਈ ਅਤੇ 20 ਮੀਟਰ ਹੇਠਾਂ ਫਸ ਗਈ। ਇਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਇਕ ਬੱਸ ਵਿਚ 25 ਤੋਂ 30 ਲੋਕਾਂ ਦੇ ਸਵਾਰ ਹੋਣ ਦਾ ਅਨੁਮਾਨ ਹੈ। ਇਹ ਨਿੱਜੀ ਕੰਪਨੀ ਦੀ ਬੱਸ ਜਾਹੂ ਤੋਂ ਮੰਡੀ ਜਾ ਰਹੀ ਸੀ,ਜੋ ਕਿ ਸਰਕਾਘਾਟ ਜ਼ਿਲ੍ਹੇ ਦੇ ਪਟਡੀਘਾਟ ਵਿੱਚ ਸੜਕ ਦੇ ਹੇਠਾਂ ਖੱਡ ਵਿੱਚ ਡਿੱਗ ਗਈ। ਭਾਰੀ ਬਾਰਿਸ਼ ਕਾਰਨ ਰਾਹਤ ਅਤੇ ਬਚਾਅ ਕਾਰਜ ਵਿੱਚ ਦੇਰੀ ਹੋਈ ਹੈ।
ਸਰਕਾਘਾਟ ਦੇ ਡੀ. ਐਸ. ਪੀ. ਸੰਜੀਵ ਗੌਤਮ ਨੇ ਦੱਸਿਆ ਕਿ 20 ਤੋਂ 25 ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਹੈ, ਜਦੋਂ ਕਿ 3 ਤੋਂ 4 ਲੋਕ ਬੱਸ ਦੇ ਹੇਠਾਂ ਦੱਬੇ ਹੋਏ ਹਨ, ਜਿਨ੍ਹਾਂ ਨੂੰ ਕੱਢਣ ਲਈ ਕਰੇਨ ਮੰਗਵਾਈ ਗਈ ਹੈ। ਹਾਦਸੇ ਤੋਂ ਬਾਅਦ ਕੁਝ ਵੀਡੀਓ ਸਾਹਮਣੇ ਆਏ ਹਨ, ਜਿਸ ਵਿਚ ਲੋਕ ਜ਼ਖਮੀਆਂ ਨੂੰ ਬਾਹਰ ਕੱਢਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿਚ ਲੋਕ ਬੱਸ ਦੇ ਅੰਦਰ ਇਕ ਵਿਅਕਤੀ ਦੇ ਫਸੇ ਹੋਣ ਬਾਰੇ ਵੀ ਗੱਲ ਕਰ ਰਹੇ ਹਨ।
ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਨੇਰਚੌਕ ਤੋਂ ਇਲਾਵਾ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Read More : ਜਹਾਜ਼ ਵਿਚੋਂ ਯਾਤਰੀਆਂ ਨੂੰ ਉਤਾਰਿਆ
