MAMATA BANERJEE

ਬਜਟ ਦਿਸ਼ਾਹੀਣ ਤੇ ਲੋਕ-ਵਿਰੋਧੀ, ਆਮ ਆਦਮੀ ਲਈ ਇਸ ’ਚ ਕੁਝ ਨਹੀਂ : ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕੇਂਦਰ ’ਤੇ ਅਣਦੇਖੀ ਦੇ ਲਾਏ ਦੋਸ਼

ਕੋਲਕਾਤਾ, 1 ਫਰਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰੀ ਬਜਟ ਨੂੰ ‘ਦਿਸ਼ਾਹੀਣ ਅਤੇ ਲੋਕ-ਵਿਰੋਧੀ’ ਕਰਾਰ ਦਿੱਤਾ ਹੈ। ਕੋਲਕਾਤਾ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਬਜਟ ’ਚ ਦੂਰਅੰਦੇਸ਼ੀ ਦੀ ਘਾਟ ਹੈ ਅਤੇ ਇਸ ’ਚ ਪੱਛਮੀ ਬੰਗਾਲ ਲਈ ਕੁਝ ਵੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਬਜਟ ਔਰਤ, ਕਿਸਾਨ ਅਤੇ ਸਿੱਖਿਆ ਵਿਰੋਧੀ ਹੈ। ਮਮਤਾ ਨੇ ਦਾਅਵਾ ਕੀਤਾ ਕਿ ਸਿੱਖਿਆ ਫੰਡ, ਖਾਦ ਸਬਸਿਡੀ ਅਤੇ ਸਮਾਜਿਕ ਸੁਰੱਖਿਆ ਵਰਗੇ ਪ੍ਰਮੁੱਖ ਖੇਤਰਾਂ ਲਈ ਅਲਾਟ ਕੀਤੀ ਰਾਸ਼ੀ ’ਚ ਭਾਰੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਬਜਟ ਨੂੰ ‘ਝੂਠ ਦਾ ਪੁਲੰਦਾ’ ਅਤੇ ਸਰਕਾਰ ਦੀ ਅਸਮਰੱਥਾ ਦਾ ਪ੍ਰਤੀਕ ਦੱਸਿਆ।

Read More :ਇਤਿਹਾਸਕ’ ਬਜਟ 140 ਕਰੋੜ ਭਾਰਤੀਆਂ ਦੀਆਂ ਖਾਹਿਸ਼ਾਂ ਨੂੰ ਦਰਸਾਉਂਦਾ ਹੈ : ਮੋਦੀ

Leave a Reply

Your email address will not be published. Required fields are marked *