Building Collapse

ਸ਼ਿਮਲਾ ਵਿਚ 5 ਮੰਜ਼ਿਲਾ ਇਮਾਰਤ ਡਿੱਗੀ

ਬੀਤੀ ਰਾਤ ਹੀ ਇਮਾਰਤ ਨੂੰ ਕਰਵਾ ਲਿਆ ਸੀ ਖਾਲੀ

ਸ਼ਿਮਲਾ, 30 ਜੂਨ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ 2 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸੋਮਵਾਰ ਸਵੇਰੇ ਸ਼ਿਮਲਾ ਦੇ ਭੱਟਾਕੁਫਰ ਮਾਥੂ ਕਾਲੋਨੀ ਵਿਚ ਇਕ 5 ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਸ ਘਟਨਾ ‘ਚ ਕਿਸੇ ਦੀ ਮੌਤ ਨਹੀਂ ਹੋਈ, ਕਿਉਂਕਿ ਇਸ ਇਮਾਰਤ ਨੂੰ ਕੱਲ੍ਹ ਰਾਤ ਹੀ ਖਾਲੀ ਕਰਵਾ ਲਿਆ ਸੀ।

ਜਾਣਕਾਰੀ ਅਨੁਸਾਰ ਚਾਰ-ਮਾਰਗੀ ਉਸਾਰੀ ਕਾਰਨ ਇਮਾਰਤ ਦੇ ਹੇਠਾਂ ਵੱਡੀਆਂ ਤਰੇੜਾਂ ਆ ਗਈਆਂ ਸਨ। ਇਹ ਇਮਾਰਤ ਸੋਮਵਾਰ ਸਵੇਰੇ ਢਹਿ ਗਈ, ਜਿਸ ਕਾਰਨ ਨਾਲ ਲੱਗਦੀਆਂ ਹੋਰ ਇਮਾਰਤਾਂ ਦੇ ਢਹਿਣ ਦਾ ਖ਼ਤਰਾ ਹੈ। ਜ਼ਮੀਨ ਖਿਸਕਣ ਅਤੇ ਇਮਾਰਤ ਡਿੱਗਣ ਦੀ ਘਟਨਾ ਤੋਂ ਬਾਅਦ ਲੋਕ ਡਰ ਨਾਲ ਰਹਿਣ ਲਈ ਮਜਬੂਰ ਹਨ। ਕੁਝ ਲੋਕ ਆਪਣੇ ਘਰ ਖਾਲੀ ਕਰ ਰਹੇ ਹਨ।

ਰਾਮਪੁਰ ਵਿਚ ਫਟਿਆ ਬੱਦਲ

ਸ਼ਿਮਲਾ ਦੇ ਰਾਮਪੁਰ ਵਿਚ ਸਵੇਰੇ 3 ਵਜੇ ਦੇ ਕਰੀਬ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ। ਰਾਮਪੁਰ ਦੇ ਸਰਪਾਰਾ ਗ੍ਰਾਮ ਪੰਚਾਇਤ ਦੇ ਸਿੱਕਾਸਰੀ ਨਾਲਾ ਪਿੰਡ ਵਿਚ ਬੱਦਲ ਫਟਿਆ। ਸਿੱਕਾਸਰੀ ਨਿਵਾਸੀ ਰਾਜੇਂਦਰ ਕੁਮਾਰ ਦੇ ਘਰ ਦਾ ਇਕ ਹਿੱਸਾ ਬੱਦਲ ਫਟਣ ਕਾਰਨ ਆਏ ਹੜ੍ਹ ਵਿਚ ਢਹਿ ਅਤੇ ਵਹਿ ਗਿਆ।
ਇਸ ਵਿਚ ਘਰ ਦਾ ਇਕ ਕਮਰਾ ਅਤੇ ਰਸੋਈ ਵਾਲਾ ਹਿੱਸਾ ਤਬਾਹ ਹੋ ਗਿਆ ਹੈ। ਇਸ ਹੜ੍ਹ ਵਿਚ ਉਸਦੀ ਗਊਸ਼ਾਲਾ ਵਿੱਚ ਇੱਕ ਗਾਂ ਅਤੇ 2 ਵੱਛੇ ਵੀ ਵਹਿ ਗਏ। ਰਾਜੇਂਦਰ ਦੇ ਦੋ ਭਰਾਵਾਂ ਗੋਪਾਲ ਅਤੇ ਵਿਨੋਦ ਦੇ ਗਊਸ਼ਾਲਾ, ਅਨਾਜ ਗੋਦਾਮ ਅਤੇ ਖੇਤਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

ਭਾਰੀ ਮੀਂਹ ਦੀ ਚਿਤਾਵਨੀ

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਦੀ ਪੀਲੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਨੇ 6 ਜੁਲਾਈ ਤੱਕ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ, ਜਦੋਂ ਕਿ 2 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਓਰੇਂਜ ਚਿਤਾਵਨੀ ਐਲਾਨੀ ਗਈ ਹੈ।

Read More : ਟਰੱਕ ਲੁਟੇਰਾ ਮਾਰਿਆ

Leave a Reply

Your email address will not be published. Required fields are marked *