ਟਰੱਕ ਦੇ ਪਿੱਛੇ ਵੱਜੀ ਤੇਜ਼ ਰਫ਼ਤਾਰ ਕਾਰ
ਪਟਨਾ, 4 ਸਤੰਬਰ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ।
ਪੁਲਿਸ ਅਨੁਸਾਰ ਇਹ ਹਾਦਸਾ ਪਟਨਾ-ਗਯਾ ਫੋਰਲੇਨ ‘ਤੇ ਵਾਪਰਿਆ। ਘਟਨਾ ਸਮੇਂ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਇਹ ਅੱਗੇ ਜਾ ਰਹੇ ਟਰੱਕ ਵਿਚ ਜਾ ਵੱਜੀ ਅਤੇ ਟਰੱਕ ਦੇ ਨਾਲ ਲਗਭਗ 50 ਮੀਟਰ ਤੱਕ ਘਸੀਟਦੀ ਗਈ। ਇਸ ਦੌਰਾਨ ਮਰਨ ਵਾਲਿਆਂ ਦੀ ਪਛਾਣ ਰਾਜੇਸ਼ ਕੁਮਾਰ, ਕਮਲ ਕਿਸ਼ੋਰ, ਸੁਨੀਲ ਕੁਮਾਰ, ਮਿਤਨ ਅਤੇ ਪ੍ਰਕਾਸ਼ ਚੌਰਸੀਆ ਵਜੋਂ ਹੋਈ ਹੈ।
ਪੁਲਿਸ ਨੇ ਸਾਰੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਸਾਰੇ ਮ੍ਰਿਤਕ ਕੁਰਜੀ, ਗੋਪਾਲਪੁਰ ਅਤੇ ਪਟੇਲ ਨਗਰ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
Read More : ਪਠਾਣਮਾਜਰਾ ਦੇ ਵਕੀਲ ਨੇ ਪਟਿਆਲਾ ’ਚ ਦਾਇਰ ਕੀਤੀ ਅਗਾਊਂ ਜ਼ਮਾਨਤ ਲਈ ਅਰਜ਼ੀ