ਟਰੱਕ ਅਤੇ ਪਿਕਅੱਪ ਦੀ ਵਿਚਾਕਰ ਹੋਈ ਟੱਕਰ
ਬਹਾਦਰਗੜ੍, 20 ਅਗਸਤ : ਬੀਤੀ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ। ਡੇਢ ਦਰਜਨ ਦੇ ਕਰੀਬ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ।
ਜਾਣਕਾਰੀ ਅਨੁਸਾਰ ਬਹਾਦਰਗੜ੍ਹ ਦੇ ਨੀਲੋਠੀ ਪਿੰਡ ਨੇੜੇ ਕੇ. ਐੱਮ. ਪੀ. ਐਕਸਪ੍ਰੈੱਸਵੇਅ ‘ਤੇ ਇਕ ਟਰੱਕ ਅਤੇ ਪਿਕਅੱਪ ਦੀ ਜਬਰਦਸਤ ਟੱਕਰ ਹੋ ਗਈ, ਟੱਕਰ ਹੁੰਦੇ ਹੀ ਪਿਕਅੱਪ ਵਿਚ ਸਵਾਰ ਲੋਕ ਸੜਕ ‘ਤੇ ਡਿੱਗ ਗਏ। ਜਿਸ ਵਿਚ 5 ਲੋਕਾਂ ਦੀ ਮੌਤ ਹੋ ਗਈ, 17 ਜ਼ਖਮੀ ਹੋ ਗਏ, ਜ਼ਖਮੀਆਂ ਵਿਚ 4 ਔਰਤਾਂ ਅਤੇ 2 ਕੁੜੀਆਂ ਸ਼ਾਮਲ ਵੀ ਸ਼ਾਮਲ ਸਨ। ਜ਼ਿਆਦਾਤਰ ਜ਼ਖਮੀਆਂ ਨੂੰ ਰੋਹਤਕ ਰੈਫਰ ਕੀਤਾ ਹੈ।
ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਇਲਾਕੇ ਦੇ ਦੱਸੇ ਜਾ ਰਹੇ ਹਨ ਅਤੇ ਮਹਿੰਦਰਗੜ੍ਹ ਜਾ ਰਹੇ ਸਨ, ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਟਰੱਕ ਤੇ ਪਿਕਅੱਪ ਦੋਵੇਂ ਮਾਨੇਸਰ ਵੱਲ ਜਾ ਰਹੇ ਸਨ।
ਇਹ ਘਟਨਾ ਕੇਐਮਪੀ ਤੋਂ ਕਟੜਾ ਐਕਸਪ੍ਰੈਸਵੇਅ ਦੇ ਇੰਟਰਚੇਂਜ ਨੇੜੇ ਵਾਪਰੀ। ਇਸ ਦੌਰਾਨ ਕੇ. ਐਮ. ਪੀ. ਪੁਲਿਸ ਸਟੇਸ਼ਨ ਮੌਕੇ ‘ਤੇ ਪਹੁੰਚ ਗਈ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਚਾਰ ਲੋਕਾਂ ਦੀ ਮੌਤ ਹੋ ਗਈ। ਪੰਜਵੇਂ ਦੀ ਬੁੱਧਵਾਰ ਸਵੇਰੇ ਰੋਹਤਕ ਪੀਜੀਆਈ ਵਿਚ ਮੌਤ ਹੋ ਗਈ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
Read More : ਸੁੱਚਾ ਸਿੰਘ ਲੰਗਾਹ ਨੂੰ ਨਾਭਾ ਜੇਲ ਵਿਚ ਮਜੀਠੀਆ ਨਾਲ ਮੁਲਾਕਾਤ ਤੋਂ ਰੋਕਿਆ