ਪਟਨਾ, 29 ਨਵੰਬਰ : ਬਿਹਾਰ ਵਿਚ ਵਿਰੋਧੀ ਮਹਾਗੱਠਜੋੜ ਦੇ ਵਿਧਾਇਕਾਂ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਤੇਜਸਵੀ ਯਾਦਵ ਨੂੰ ਸ਼ਨੀਵਾਰ ਨੂੰ ਸਰਬਸੰਮਤੀ ਨਾਲ ਰਾਜ ਵਿਧਾਨ ਸਭਾ ਵਿਚ ਗੱਠਜੋੜ ਦਾ ਨੇਤਾ ਚੁਣਿਆ। ਇਹ ਫੈਸਲਾ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ 5 ਦਿਨਾ ਸੈਸ਼ਨ ਤੋਂ ਪਹਿਲਾਂ ਯਾਦਵ ਵੱਲੋਂ ਸੱਦੀ ਗਈ ਇਕ ਮੀਟਿੰਗ ਵਿਚ ਲਿਆ ਗਿਆ। ਇਸ ਸੈਸ਼ਨ ਦੌਰਾਨ 243 ਮੈਂਬਰੀ ਵਿਧਾਨ ਸਭਾ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਜਦ ਵਿਧਾਇਕ ਭਰਾ ਵਰਿੰਦਰ ਨੇ ਕਿਹਾ ਿਕ ਤੇਜਸਵੀ ਯਾਦਵ ਨੂੰ ਸੂਬਾ ਵਿਧਾਨ ਸਭਾ ਵਿਚ ਮਹਾਗੱਠਜੋੜ ਦਾ ਨੇਤਾ ਚੁਣਿਆ ਗਿਆ ਹੈ। ਯਕੀਨੀ ਤੌਰ ’ਤੇ, ਉਹ ਵਿਧਾਨ ਸਭਾ ਵਿਚ ਸਾਡੀ ਪਾਰਟੀ ਦੇ ਨੇਤਾ ਵੀ ਹੋਣਗੇ।
ਕਾਂਗਰਸ ਦੇ ਵਿਧਾਨ ਪ੍ਰੀਸ਼ਦ ਮੈਂਬਰ (ਐੱਮ. ਐੱਲ. ਸੀ.) ਅਤੇ ਪਾਰਟੀ ਦੀ ਸੂਬਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਸਮੀਰ ਕੁਮਾਰ ਸਿੰਘ ਨੇ ਕਿਹਾ ਕਿ ਤੇਜਸਵੀ ਯਾਦਵ ’ਤੇ ਫੈਸਲਾ ਸਰਬਸੰਮਤੀ ਨਾਲ ਿਲਆ ਗਿਆ। ਸਾਡੇ ਕੋਲ ਲੋੜੀਂਦੀ ਗਿਣਤੀ ਹੈ ਅਤੇ ਉਹ ਵਿਰੋਧੀ ਧਿਰ ਦੇ ਨੇਤਾ ਵੀ ਹੋਣਗੇ।
Read More : ਪੰਜਾਬ ਰੋਡਵੇਜ਼ ਮੁਲਾਜ਼ਮਾਂ ਨੇ ਹੜਤਾਲ ਕਰਕੇ ਕੀਤਾ ਰੋਸ ਪ੍ਰਦਰਸ਼ਨ
