ਸਟਾਰ ਬੱਲੇਬਾਜ਼ ਰਿੰਕੂ ਸਿੰਘ

ਟੀਮ ਇੰਡੀਆ ਨੂੰ ਝਟਕਾ : ਸਟਾਰ ਬੱਲੇਬਾਜ਼ ਫੈਮਲੀ ਐਮਰਜੈਂਸੀ ਕਾਰਨ ਟੀਮ ਤੋਂ ਬਾਹਰ

ਚੇਨਈ, 25 ਫਰਵਰੀ : ICC T20 ਵਿਸ਼ਵ ਕੱਪ 2026 ਦੇ ਅਹਿਮ ਪੜਾਅ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸਟਾਰ ਬੱਲੇਬਾਜ਼ ਰਿੰਕੂ ਸਿੰਘ ਅਚਾਨਕ ਟੀਮ ਦਾ ਸਾਥ ਛੱਡ ਕੇ ਵਤਨ ਪਰਤ ਆਏ। ਜਾਣਕਾਰੀ ਮੁਤਾਬਕ ਰਿੰਕੂ ਸਿੰਘ ਦੇ ਪਿਤਾ ਦੀ ਸਿਹਤ ਕਾਫੀ ਖਰਾਬ ਹੈ, ਜਿਸ ਕਾਰਨ ਉਨ੍ਹਾਂ ਨੂੰ ਫੈਮਿਲੀ ਐਮਰਜੈਂਸੀ ਦੇ ਚੱਲਦਿਆਂ ਚੇਨਈ ਤੋਂ ਦਿੱਲੀ ਵਾਪਸ ਆਉਣਾ ਪਿਆ।

ਰਿੰਕੂ ਸਿੰਘ ਦੇ ਪਿਤਾ ਗ੍ਰੇਟਰ ਨੋਇਡਾ ਦੇ ਇੱਕ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਇਸ ਅਚਾਨਕ ਆਈ ਮੁਸੀਬਤ ਕਾਰਨ 26 ਫਰਵਰੀ ਨੂੰ ਜ਼ਿੰਬਾਬਵੇ ਖਿਲਾਫ ਹੋਣ ਵਾਲੇ ਅਹਿਮ ‘ਕਰੋ ਜਾਂ ਮਰੋ’ ਵਾਲੇ ਮੈਚ ਵਿੱਚ ਉਨ੍ਹਾਂ ਦੇ ਖੇਡਣ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।

ਸੰਜੂ ਸੈਮਸਨ ਨੂੰ ਮਿਲ ਸਕਦਾ ਹੈ ਮੌਕਾ

ਰਿੰਕੂ ਸਿੰਘ ਦੀ ਗੈਰ-ਮੌਜੂਦਗੀ ਵਿੱਚ ਟੀਮ ਮੈਨੇਜਮੈਂਟ ਸੰਜੂ ਸੈਮਸਨ ਜਾਂ ਅਕਸ਼ਰ ਪਟੇਲ ਨੂੰ ਪਲੇਇੰਗ-11 ਵਿੱਚ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਸੂਤਰਾਂ ਅਨੁਸਾਰ ਸੰਜੂ ਸੈਮਸਨ ਨੇ ਅਭਿਆਸ ਸੈਸ਼ਨ ਦੌਰਾਨ ਕਾਫੀ ਪਸੀਨਾ ਵਹਾਇਆ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਮੱਧਕ੍ਰਮ ਵਿੱਚ ਰਿੰਕੂ ਦੀ ਜਗ੍ਹਾ ਲੈ ਸਕਦੇ ਹਨ।

Read More : ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ‘ਚ ਹਰਭਜਨ ਮਾਨ ਨੇ ਸੱਭਿਆਚਾਰਕ ਗਾਇਕੀ ਨਾਲ ਬੰਨ੍ਹਿਆ ਸਮਾਂ

Leave a Reply

Your email address will not be published. Required fields are marked *