NEET ਪ੍ਰੀਖਿਆ ਅੱਜ, ਤਿਆਰੀਆਂ ਮੁਕੰਮਲ, 23 ਲੱਖ ਤੋਂ ਵੱਧ ਵਿਦਿਆਰਥੀ ਦੇਣਗੇ ਪ੍ਰੀਖਿਆ

NEET ਦੇ ਨਾਲ NTA ਦੀ ਵੀ ਪ੍ਰੀਖਿਆ ਪਿਛਲੇ ਸਾਲ ਪ੍ਰੀਖਿਆ ਵਿਚ ਗੜਬੜੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਸਿੱਖਿਆ ਤੇ ਗ੍ਰਹਿ ਮੰਤਰਾਲਾ ਵੀ ਚੌਕਸ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਦਿੱਤੀ ਹੈ। ਨਵੀਂ ਦਿੱਲੀ 4 ਮਈ(2025): ਮੈਡੀਕਲ ਵਿਚ ਦਾਖਲੇ ਨਾਲ ਸਬੰਧਤ ਪ੍ਰੀਖਿਆ ਨੈਸ਼ਨਲ ਇਲਿਜੀਬਿਲਟੀ ਐਜੁਕੇਸ਼ਨ ਟੈਸਟ (NEET -ਯੂਜੀ) ਦੇਸ਼ ਭਰ ਐਤਵਾਰ ਨੂੰ ਅੱਜ ਲਿਆ ਜਾ ਰਿਹਾ ਹੈ।ਇਸ ਪ੍ਰੀਖਿਆ ਲਈ ਦੇਸ਼-ਵਿਦੇਸ਼ ਦੇ 550 ਸ਼ਹਿਰਾਂ ਦੇ ਪੰਜ ਹਜ਼ਾਰ ਤੋਂ ਵੱਧ ਕੇਂਦਰ ਬਣਾਏ ਗਏ ਹਨ। ਜਿਥੇ ਦੁਪਹਿਰ 2 ਤੋਂ 5 ਪੰਜ ਵਜੇ ਤੱਕ ਇਹ ਪ੍ਰੀਖਿਆ ਹੋਵੇਗੀ। ਵਿਦੇਸ਼ ਵਿਚ 14 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪਿਛਲੇ ਸਾਲ ਪ੍ਰੀਖਿਆ ਵਿਚ ਗੜਬੜੀ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪ੍ਰੀਖਿਆ ਨੂੰ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਮੁਕਤ ਰੱਖਣ ਲਈ ਐੱਨਟੀਏ ਦੇ ਨਾਲ ਹੀ ਸਿੱਖਿਆ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਵੀ ਪੂਰੀ ਤਰ੍ਹਾਂ ਚੌਕਸ ਹਨ।  ਗੜਬੜੀ ਰੋਕਣ ਲਈ ਟੀਮਾਂ ਸਰਗਰਮ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਇਸ ਵਾਰ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਦਿੱਤੀ ਹੈ। ਸਿੱਖਿਆ ਮੰਤਰਾਲਾ ਨਾਲ ਜੁੜੇ ਸੂਤਰਾਂ ਮੁਤਾਬਕ ਹਰ ਪਰੀਖਿਆ ਕੇਂਦਰ ’ਤੇ ਤਿੰਨ ਪੱਧਰੀ ਨਿਗਰਾਨੀ ਰੱਖੀ ਜਾਵੇਗੀ। ਇਨ੍ਹਾਂ ਵਿਚ ਪ੍ਰੀਖਿਆ ਦੀ ਜ਼ਿਲ੍ਹਾ, ਰਾਜ ਤੇ ਕੇਂਦਰ ਪੱਧਰ ਤੋਂ ਨਿਗਰਾਨੀ ਹੋਵੇਗੀ। ਇਸ ਲਈ ਕੰਟਰੋਲ ਰੂਮ ਬਣਾਏ ਗਏ ਹਨ। ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ‘ਤੇ ਨਜ਼ਰ ਰੱਖਣ ਲਈ ਗ੍ਰਹਿ ਮੰਤਰਾਲਾ ਦੀ ਸਾਈਬਰ ਸੁਰੱਖਿਆ ਨਾਲ ਜੁੜੀ ਏਜੰਸੀ ਆਈ4ਸੀ ਨੂੰ ਸ਼ਨਿਚਰਵਾਰ ਤੋਂ ਹੀ ਸਰਗਰਮ ਕਰ ਦਿੱਤਾ ਗਿਆ ਹੈ। ਇਸ ਦੌਰਾਨ ਐੱਨਟੀਏ ਨੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਪੁਲਿਸ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਖੇਤਰ ਵਿਚ ਆਉਣ ਵਾਲੇ ਪ੍ਰੀਖਿਆ ਕੇਂਦਰਾਂ ਦਾ ਨਿੱਜੀ ਦੌਰਾ ਕਰਨ। ਪਿਛਲੀ ਵਾਰ ਦੀ ਗੜਬੜੀ ਨੂੰ ਦੇਖਦੇ ਹੋਏ ਇਸ ਵਾਰ ਸਰਕਾਰੀ ਸਕੂਲ ਜਾਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਹੀ ਜ਼ਿਆਦਾਤਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਪ੍ਰੀਖਿਆ ਵਿਚ ਗੜਬੜੀ ਕੀਤੀ ਤਾਂ ਲੱਗੇਗੀ ਤਿੰਨ ਸਾਲ ਤੱਕ ਦੀ ਪਾਬੰਦੀ ਪ੍ਰੀਖਿਆ ਵਿਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਅਤੇ ਨਕਲ ਮਾਫੀਆ ’ਤੇ ਰੋਕ ਲਗਾਉਣ ਲਈ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨ ਦਾ ਵੀ ਅਸਰ ਇਸ ਵਾਰ ਦਿਸੇਗਾ। ਇਸ ਵਿਚ ਪ੍ਰੀਖਿਆ ਤੋਂ ਪਹਿਲਾਂ, ਪ੍ਰੀਖਿਆ ਦੌਰਾਨ ਜਾਂ ਬਾਅਦ ਵਿਚ ਵੀ ਗਲਤ ਸਾਧਨਾਂ ਦਾ ਇਸਤੇਮਾਲ ਕਰਦੇ ਪਾਏ ਜਾਣ ਵਾਲੇ ਉਮੀਦਵਾਰਾਂ ‘ਤੇ ਮਾਮਲਾ ਦਰਜ ਹੋਵੇਗਾ। ਨਾਲ ਹੀ ਉਸ ’ਤੇ ਐੱਨਟੀਏ ਨਾਲ ਜੁੜੀ ਕਿਸੇ ਵੀ ਪ੍ਰੀਖਿਆ ਵਿਚ ਤਿੰਨ ਸਾਲ ਤੱਕ ਬੈਠਣ ਦੀ ਪਾਬੰਦੀ ਲਗਾ ਦਿੱਤੀ ਜਾਵੇਗੀ।

View More NEET ਪ੍ਰੀਖਿਆ ਅੱਜ, ਤਿਆਰੀਆਂ ਮੁਕੰਮਲ, 23 ਲੱਖ ਤੋਂ ਵੱਧ ਵਿਦਿਆਰਥੀ ਦੇਣਗੇ ਪ੍ਰੀਖਿਆ