pakistan-team

T20 ਵਿਸ਼ਵ ਕੱਪ : ਪਾਕਿਸਤਾਨ ਨੇ ਅਮਰੀਕਾ ਨੂੰ 36 ਦੌੜਾਂ ਨਾਲ ਹਰਾਇਆ

ਕੋਲੰਬੋ, 10 ਫਰਵਰੀ : ਪਾਕਿਸਤਾਨੀ ਟੀਮ ਨੇ T20 ਵਿਸ਼ਵ ਕੱਪ 2026 ਦੇ ਗਰੁੱਪ-ਏ ਦੇ ਮੈਚ ਵਿੱਚ ਅਮਰੀਕਾ ਨੂੰ 32 ਦੌੜਾਂ ਨਾਲ ਮਾਤ ਦਿੱਤੀ। ਕੋਲੰਬੋ (ਸ਼੍ਰੀਲੰਕਾ) ਦੇ ਸਿੰਹਾਲੀਜ਼ ਸਪੋਰਟਸ ਕਲੱਬ ਗਰਾਊਂਡ ਵਿੱਚ ਖੇਡੇ ਗਏ ਇਸ ਮੈਚ ਵਿੱਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 190/9 ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ ਵਿੱਚ ਅਮਰੀਕੀ ਟੀਮ 158/8 ਦੌੜਾਂ ਹੀ ਬਣਾ ਸਕੀ।

ਇਸ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ ਪਿਛਲੇ ਵਿਸ਼ਵ ਕੱਪ ਵਿੱਚ ਅਮਰੀਕਾ ਹੱਥੋਂ ਮਿਲੀ ਸ਼ਰਮਨਾਕ ਹਾਰ ਦਾ ਹਿਸਾਬ ਵੀ ਬਰਾਬਰ ਕਰ ਲਿਆ ਹੈ।

ਪਾਕਿਸਤਾਨ ਦੀ ਦਮਦਾਰ ਬੱਲੇਬਾਜ਼ੀ: ਪਾਕਿਸਤਾਨ ਦੀ ਟੀਮ ਦੀ ਜਿੱਤ ਦੇ ਹੀਰੋ ਰਹੇ ਫਰਹਾਨ ਨੇ ਮਹਿਜ਼ 41 ਗੇਂਦਾਂ ਵਿੱਚ 73 ਦੌੜਾਂ (6 ਚੌਕੇ, 5 ਛੱਕੇ) ਦੀ ਤੂਫ਼ਾਨੀ ਪਾਰੀ ਖੇਡੀ। ਬਾਬਰ ਆਜ਼ਮ ਨੇ 32 ਗੇਂਦਾਂ ਵਿੱਚ 46 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ। ਅਖੀਰ ਵਿੱਚ ਸ਼ਾਦਾਬ ਨੇ ਸਿਰਫ਼ 12 ਗੇਂਦਾਂ ਵਿੱਚ 30 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਸਕੋਰ 190 ਤੱਕ ਪਹੁੰਚਾਇਆ।

ਅਮਰੀਕਾ ਦੀ ਗੇਂਦਬਾਜ਼ੀ: ਅਮਰੀਕਾ ਵੱਲੋਂ ਸ਼ੈਡਲੇ ਵੈਨ ਸ਼ਲਕਵਿਕ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 25 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਅਮਰੀਕਾ ਦੀ ਬੱਲੇਬਾਜ਼ੀ: 179 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕੀ ਟੀਮ ਪਾਕਿਸਤਾਨੀ ਤੇਜ਼ ਗੇਂਦਬਾਜ਼ਾਂ ਦੇ ਅੱਗੇ ਬੇਵੱਸ ਨਜ਼ਰ ਆਈ। ਅਮਰੀਕਾ ਦੀ ਪੂਰੀ ਟੀਮ 20 ਓਵਰਾਂ ਵਿੱਚ 142 ਦੌੜਾਂ ਹੀ ਬਣਾ ਸਕੀ। ਅਮਰੀਕਾ ਲਈ ਸ਼ੁਭਮ ਰੰਜਨੇ ਨੇ ਸਭ ਤੋਂ ਵੱਧ 51 ਦੌੜਾਂ ਬਣਾਈਆਂ ਅਤੇ ਸ਼ਾਇਨ ਜਹਾਂਗੀਰ ਨੇ 49 ਦੌੜਾਂ ਦਾ ਯੋਗਦਾਨ ਦਿੱਤਾ, ਪਰ ਇਹ ਜਿੱਤ ਲਈ ਕਾਫ਼ੀ ਨਹੀਂ ਸੀ।

ਪਾਕਿਸਤਾਨ ਦੀ ਗੇਂਦਬਾਜ਼ੀ : ਉਸਮਾਨ ਤਾਰਿਕ ਨੇ 3 ਵਿਕਟਾਂ , ਸ਼ਾਦਾਬ ਖਾਨ ਨੇ 2 ਵਿਕਟਾਂ, ਅਬਰਾਰ ਅਹਿਮਦ ਅਤੇ ਮੁਹੰਮਦ ਨਵਾਜ਼ ਨੂੰ 1-1 ਵਿਕਟਾਂ ਲਈਆਂ।

Read More : ਟੀ-20 ਵਿਸ਼ਵ ਕੱਪ : ਭਾਰਤ-ਪਾਕਿਸਤਾਨ ਮਹਾਂ-ਮੁਕਾਬਲੇ ‘ਤੇ ਲੱਗੀ ਮੋਹਰ

Leave a Reply

Your email address will not be published. Required fields are marked *