ਪੂਰੀ ਦੁਨੀਆ ਦੀਆਂ ਨਜ਼ਰਾਂ ਮੈਦਾਨ ‘ਤੇ
ਕੋਲੰਬੋ, 15 ਫਰਵਰੀ : ਅੱਜ ਐਤਵਾਰ15 ਫਰਵਰੀ 2026 ਨੂੰ ਕ੍ਰਿਕਟ ਦੀ ਦੁਨੀਆ ਦਾ ਸਭ ਤੋਂ ਵੱਡਾ ‘ਮਹਾ-ਮੁਕਾਬਲਾ’ ਹੋਣ ਜਾ ਰਿਹਾ ਹੈ। ਟੀ-20 ਵਰਲਡ ਕੱਪ ਦੇ ਇਸ ਅਹਿਮ ਮੈਚ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਭਿੜਨਗੀਆਂ।
ਇਹ ਮੁਕਾਬਲਾ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਆਰ. ਪ੍ਰੇਮਦਾਸਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:00 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ 6:30 ਵਜੇ ਹੋਵੇਗੀ। ਕੋਲੰਬੋ ਵਿੱਚ ਅੱਜ ਮੀਂਹ ਪੈਣ ਦੀ ਥੋੜ੍ਹੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਮੈਚ ਵਿੱਚ ਦੇਰੀ ਹੋ ਸਕਦੀ ਹੈ। ਪਰ ਫੈਨਸ ਦਾ ਜੋਸ਼ ਬਹੁਤ ਜ਼ਿਆਦਾ ਹੈ।
ਭਾਰਤੀ ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸੰਜੂ ਸੈਮਸਨ, ਸ਼ਿਵਮ ਦੂਬੇ, ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ ਅਤੇ ਰਿੰਕੂ ਸਿੰਘ।
ਪਾਕਿਸਤਾਨੀ ਟੀਮ : ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਬਾਬਰ ਆਜ਼ਮ, ਫਹੀਮ ਅਸ਼ਰਫ, ਫਖਰ ਜ਼ਮਾਨ, ਖਵਾਜਾ ਨਫੇ, ਮੁਹੰਮਦ ਨਵਾਜ਼, ਸਲਮਾਨ ਮਿਰਜ਼ਾ, ਨਸੀਮ ਸ਼ਾਹ, ਸਾਹਿਬਜ਼ਾਦਾ ਫਰਹਾਨ, ਸੈਮ ਅਯੂਬ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਦਾਬ ਖਾਨ, ਉਸਮਾਨ ਖਾਨ ਅਤੇ ਉਸਮਾਨ ਤਾਰਿਕ।
Read More : ਸ਼ਮਸ਼ਾਨਘਾਟ ‘ਚ ਨਸ਼ਾ ਕਰਦਾ ਗੁਰਕੀਰਤ ਸਿੰਘ ਗ੍ਰਿਫ਼ਤਾਰ; ਚੀਮਾ ਨੇ ਕਾਂਗਰਸ ਨਾਲ ਦੱਸੇ ਸਿੱਧੇ ਸਬੰਧ
