IND vs NZ

ਟੀ-20 ਵਿਸ਼ਵ ਕੱਪ 2026 : ਅੱਜ ਖ਼ਿਤਾਬੀ ਜੰਗ ਲਈ ਭਿੜਨਗੇ ਭਾਰਤ ਅਤੇ ਨਿਊਜ਼ੀਲੈਂਡ

ਕਰੋੜਾਂ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਦੇ ਹਾਈ-ਵੋਲਟੇਜ ਫਾਈਨਲ ‘ਤੇ

ਅਹਿਮਦਾਬਾਦ, 8 ਮਾਰਚ : ਟੀ-20 ਵਿਸ਼ਵ ਕੱਪ 2026 ਦਾ ਸਭ ਤੋਂ ਵੱਡਾ ਅਤੇ ਅਹਿਮ ਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਹੈ। ਪੂਰੀ ਦੁਨੀਆ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਇਸ ਹਾਈ-ਵੋਲਟੇਜ ਮੈਚ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਦੋਵੇਂ ਦਿੱਗਜ ਟੀਮਾਂ ਵਿਸ਼ਵ ਜੇਤੂ ਬਣਨ ਲਈ ਪੂਰੀ ਵਾਹ ਲਾਉਣਗੀਆਂ।

ਇਹ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤੀ ਟੀਮ ਸਾਹਮਣੇ ਸਭ ਤੋਂ ਵੱਡੀ ਚੁਣੌਤੀ 19 ਸਾਲ ਪੁਰਾਣੇ ਉਸ ਰਿਕਾਰਡ ਨੂੰ ਤੋੜਨ ਦੀ ਹੋਵੇਗੀ, ਜਿਸ ਮੁਤਾਬਕ ਅੱਜ ਤੱਕ ਕੋਈ ਵੀ ਮੇਜ਼ਬਾਨ ਦੇਸ਼ ਟੀ-20 ਵਿਸ਼ਵ ਕੱਪ ਦਾ ਚੈਂਪੀਅਨ ਨਹੀਂ ਬਣ ਸਕਿਆ।

Read More : ਪੰਜਾਬ ਬਜਟ 2026 : ਵਿਧਾਨ ਸਭਾ ‘ਚ ਅੱਜ ਪੇਸ਼ ਹੋਵੇਗਾ ਸਾਲਾਨਾ ਬਜਟ

Leave a Reply

Your email address will not be published. Required fields are marked *