ਅਮਿਤ ਗੋਸਾਈਂ

ਮੋਗਾ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਭਾਜਪਾ ਨੂੰ ਵੱਡਾ ਝਟਕ

ਸਾਬਕਾ ਮੰਤਰੀ ਸਤਪਾਲ ਗੋਸਾਈਂ ਦਾ ਪੋਤਾ ਅਮਿਤ ਗੋਸਾਈਂ ਅਕਾਲੀ ਦਲ ’ਚ ਸ਼ਾਮਲ; ਲੁਧਿਆਣਾਸੈਂਟਰਲ ਹਲਕੇ ਦੀ ਮਿਲੀ ਕਮਾਂਡ

ਲੁਧਿਆਣਾ, 10 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੁਧਿਆਣਾ ’ਚ ਭਾਜਪਾ ਦੇ ਇਕ ਚੋਟੀ ਦੇ ਪਰਿਵਾਰ ਨੂੰ ਸੰਨ੍ਹ ਲਾ ਕੇ ਭਾਜਪਾ ਨੂੰ ਵੱਡਾ ਸਿਆਸੀ ਝਟਕਾ ਦਿੱਤਾ ਹੈ। ਸਾਬਕਾ ਮੰਤਰੀ ਸਵ. ਸਤਪਾਲ ਗੋਸਾਈਂ ਦੇ ਪੋਤੇ ਅਤੇ ਯੂਥ ਆਗੂ ਅਮਿਤ ਗੋਸਾਈਂ ਅੱਜ ਭਾਜਪਾ ਨੂੰ ਅਲਵਿਦਾ ਆਖ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਸੁਖਬੀਰ ਬਾਦਲ ਨੇ ਅਮਿਤ ਗੋਸਾਈਂ ਦਾ ਪਾਰਟੀ ’ਚ ਸਵਾਗਤ ਕਰਦਿਆਂ ਉਨ੍ਹਾਂ ਨੂੰ ਲੁਧਿਆਣਾ ਸੈਂਟਰਲ ਹਲਕੇ ਦੀ ਕਮਾਂਡ ਵੀ ਸੌਂਪ ਦਿੱਤੀ ਹੈ।

ਇਸ ਸਿਆਸੀ ਉਲਟਫੇਰ ’ਚ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਕਮਲ ਚੇਤਲੀ ਨੇ ਅਹਿਮ ਭੂਮਿਕਾ ਨਿਭਾਈ। ਮੋਗਾ ’ਚ ਹੋਣ ਵਾਲੀ ਭਾਜਪਾ ਦੀ ਰੈਲੀ ਤੋਂ ਐਨ ਪਹਿਲਾਂ ਹੋਈ ਇਸ ਟੁੱਟ-ਭੱਜ ਨੂੰ ਭਾਜਪਾ ਲਈ ਇਕ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ।

ਦੂਜੇ ਪਾਸੇ, ਭਾਜਪਾ ਆਗੂ ਗੁਰਦੇਵ ਸ਼ਰਮਾ ਦੇਬੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਮਿਤ ਗੋਸਾਈਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਪਰਿਵਾਰ ਸਵ. ਗੋਸਾਈਂ ਦੇ ਜਾਣ ਤੋਂ ਬਾਅਦ ਕਦੇ ਕਾਂਗਰਸ, ਕਦੇ ‘ਆਪ’ ਅਤੇ ਕਦੇ ਅਕਾਲੀ ਦਲ ਦੀ ਗੁਪਤ ਮਦਦ ਕਰਦਾ ਆ ਰਿਹਾ ਸੀ।

ਉਨ੍ਹਾਂ ਕਿਹਾ ਕਿ ਹੁਣ ਪਾਰਟੀ ਅੰਦਰ ਰਹਿ ਕੇ ਪਿੱਠ ’ਚ ਛੁਰਾ ਮਾਰਨ ਵਾਲਿਆਂ ਦੇ ਅਸਲੀ ਚਿਹਰੇ ਨੰਗੇ ਹੋ ਗਏ ਹਨ ਅਤੇ ਭਾਜਪਾ ਅਜਿਹੇ ਮੌਕਾਪ੍ਰਸਤ ਆਗੂਆਂ ਤੋਂ ਪਹਿਲਾਂ ਹੀ ਸੁਚੇਤ ਸੀ।

Read More : ਔਰਤਾਂ ਨੂੰ ਬਲੈਕਮੇਲ ਕਰਨ ਵਾਲੇ ਸਾਈਬਰ ਠੱਗੀ ਰੈਕੇਟ ਦਾ ਪਰਦਾਫਾਸ਼, ਤਿੰਨ ਭਰਾ ਗ੍ਰਿਫ਼ਤਾਰ

Leave a Reply

Your email address will not be published. Required fields are marked *