ਕਰੰਟ ਖਬਰ

ਪਾਕਿਸਤਾਨ ’ਚ ਆਤਮਘਾਤੀ ਹਮਲਾ; 2 ਫੌਜੀ ਤੇ 5 ਅੱਤਵਾਦੀ ਮਾਰੇ ਗਏ

ਬੰਨੂ ਜ਼ਿਲੇ ’ਚ ਖੁਫੀਆ ਜਾਣਕਾਰੀ ’ਤੇ ਆਧਾਰਤ ਮੁਹਿੰਮ ਦੌਰਾਨ ਹੋਇਆ ਧਮਾਕਾ; ਲੈਫਟੀਨੈਂਟ ਕਰਨਲ ਸਮੇਤ ਦੋ ਜਵਾਨ ਹਲਾਕ

ਪਿਸ਼ਾਵਰ, 22 ਫਰਵਰੀ : ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਸ਼ਨੀਵਾਰ ਨੂੰ ਖੁਫੀਆ ਜਾਣਕਾਰੀ ’ਤੇ ਆਧਾਰਤ ਇਕ ਮੁਹਿੰਮ ਦੌਰਾਨ ਹੋਏ ਆਤਮਘਾਤੀ ਹਮਲੇ ’ਚ 2 ਪਾਕਿਸਤਾਨੀ ਫੌਜੀ ਮਾਰੇ ਗਏ।

ਫੌਜ ਦੀ ਮੀਡੀਆ ਸ਼ਾਖਾ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੋਂ ਦੇ ਬੰਨੂ ਜ਼ਿਲਾ ’ਚ ਚਲਾਈ ਗਈ ਮੁਹਿੰਮ ਦੌਰਾਨ ਫਿਤਨਾ ਅਲ-ਖਵਾਰਿਜ ਦੇ 5 ਖਵਾਰਿਜ (ਅੱਤਵਾਦੀ) ਵੀ ਮਾਰੇ ਗਏ। ਪਾਕਿਸਤਾਨ ਸਰਕਾਰ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਲਈ ਫਿਤਨਾ-ਅਲ-ਖਵਾਰਿਜ ਨਾਂ ਦੀ ਵਰਤੋਂ ਕਰਦੀ ਹੈ।

ਬੁਲਾਰੇ ਮੁਤਾਬਕ ਇਹ ਮੁਹਿੰਮ ਇਲਾਕੇ ’ਚ ਇਕ ਆਤਮਘਾਤੀ ਹਮਲਾਵਰ ਸਮੇਤ ਕਈ ਖਵਾਰਿਜਾਂ ਦੀ ਮੌਜੂਦਗੀ ਬਾਰੇ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਚਲਾਈ ਗਈ ਸੀ। ਬੰਨੂ ਸ਼ਹਿਰ ’ਚ ਸੁਰੱਖਿਆ ਫੋਰਸਾਂ ਨੇ ਵਾਹਨ ਸਵਾਰ ਆਤਮਘਾਤੀ ਹਮਲਾਵਰ ਨੂੰ ਰੋਕ ਲਿਆ, ਜਿਸ ਨਾਲ ਆਮ ਨਾਗਰਿਕਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੀ ਯੋਜਨਾ ’ਤੇ ਪਾਣੀ ਫਿਰ ਗਿਆ।

ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਵਿਸਫੋਟਕਾਂ ਨਾਲ ਲੱਦੇ ਇਕ ਵਾਹਨ ਨਾਲ ਸੁਰੱਖਿਆ ਫੋਰਸਾਂ ਦੇ ਕਾਫਲੇ ’ਚ ਸ਼ਾਮਲ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਲੈਫਟੀਨੈਂਟ ਕਰਨਲ ਸ਼ਹਿਜ਼ਾਦਾ ਗੁਲ ਫਰਾਜ਼ ਤੇ ਸਿਪਾਹੀ ਕਰਾਮਤ ਸ਼ਾਹ ਦੀ ਮੌਤ ਹੋ ਗਈ।

Read More : ਪੰਜਾਬ ਦੇ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ’ਤੇ ਭਰੋਸਾ ਪ੍ਰਗਟਾਇਆ : ਨਾਇਬ ਸੈਣੀ

Leave a Reply

Your email address will not be published. Required fields are marked *