ਪੁਲਿਸ ਲਾਈਨ ਪਟਿਆਲਾ ਦੇ ਸਿਕ੍ਰੇਟ ਸੈੱਲ ‘ਚ ਤਾਇਨਾਤ ਸੀ ਕੁਲਵੰਤ ਸਿੰਘ
ਪਟਿਆਲਾ, 29 ਸਤੰਬਰ: ਪਟਿਆਲਾ ਪੁਲਿਸ ਲਾਈਨ ਦੇ ਸਿਕ੍ਰੇਟ ਸੈੱਲ ‘ਚ ਤਾਇਨਾਤ ਇੱਕ ਸਬ ਇੰਸਪੈਕਟਰ ਕੁਲਵੰਤ ਸਿੰਘ ਸਪੁੱਤਰ ਜਰਨੈਲ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਸਬ ਇੰਸਪੈਕਟਰ ਦੀ ਉਮਰ ਕਰੀਬ 55 ਸਾਲ ਸੀ ਅਤੇ ਬਰਨਾਲਾ ਦਾ ਰਹਿਣ ਵਾਲਾ ਸੀ। ਕੁਲਵੰਤ ਸਿੰਘ ਸੀਕਰੇਟ ਸੈਲ ਵਿੱਚ ਤੈਨਾਤ ਸੀ ਅਤੇ ਪੁਲਿਸ ਲਾਈਨ ਵਿਖੇ ਕੁਆਰਟਰ ਨੰਬਰ 232 ਵਿੱਚ ਪਰਿਵਾਰ ਨਾਲ ਰਹਿੰਦਾ ਸੀ।
ਫਿਲਹਾਲ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ, ਜਿੱਥੇ ਅੱਜ ਉਸ ਦਾ ਪੋਸਟਮਾਰਟਮ ਹੋਇਆ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕੱਲ੍ਹ ਦੇਰ ਸ਼ਾਮ ਕੁਲਵੰਤ ਸਿੰਘ ਜਦੋਂ ਆਪਣੇ ਕੁਆਰਟਰ ਵਿੱਚ ਵਾਪਸ ਪਹੁੰਚਿਆ ਤਾਂ ਉਸ ਕੋਲ ਸਰਕਾਰੀ ਰਿਵਾਲਵਰ ਵਿੱਚੋਂ ਅਚਾਨਕ ਗੋਲੀ ਚੱਲ ਗਈ, ਜਿਸ ਕਾਰਨ ਇਸ ਮੁਲਾਜ਼ਮ ਦੀ ਮੌਤ ਹੋ ਗਈ। ਪੁਲਿਸ ਦੁਆਰਾ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਸੰਜੀਵ ਅਰੋੜਾ ਨੇ ਵਰਲਡ ਫੂਡ ਇੰਡੀਆ-2025 ਸਮਾਗਮ ਵਿਚ ਲਿਆ ਹਿੱਸਾ
