ਲਾਹੌਰ, 2 ਫਰਵਰੀ : ਕਰਤਾਰਪੁਰ ਸਾਹਿਬ (ਪਾਕਿਸਤਾਨ) ਸਥਿਤ ਕਾਰੀਡੋਰ ਮਿਊਜ਼ੀਅਮ ਵਿਖੇ 1 ਫਰਵਰੀ 2026 ਨੂੰ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। ਇਹ ਸ਼ਲਾਘਾਯੋਗ ਪਹਿਲ ‘ਸਿੱਖਸ ਇਨ ਅਮਰੀਕਾ’ ਅਤੇ ‘ਫ਼ਕੀਰ ਸੈਫੁਦੀਨ ਮਿਊਜ਼ੀਅਮ’ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ।
ਇਹ ਬੁੱਤ ਸਰਦਾਰ ਨਲਵਾ ਦੀ ਬਹਾਦਰੀ ਅਤੇ ਉਨ੍ਹਾਂ ਦੇ ਉਸ ਮਹਾਨ ਯੋਗਦਾਨ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਸਿੱਖ ਸਾਮਰਾਜ ਦੀਆਂ ਸਰਹੱਦਾਂ ਦਾ ਵਿਸਥਾਰ ਕੀਤਾ। ਸਮਾਗਮ ਦੌਰਾਨ ਤਰਨਜੀਤ ਸਿੰਘ, ਗਿਆਨੀ ਗੋਬਿੰਦ ਸਿੰਘ, ਨਈਮ ਲਾਲ, ਰਜ਼ਾ ਸਾਹਿਬ, ਅਕਰਮ ਭੱਟੀ ਸਮੇਤ ਵੱਡੀ ਗਿਣਤੀ ’ਚ ਸੰਗਤ ਹਾਜ਼ਰ ਸੀ।
ਜ਼ਿਕਰਯੋਗ ਹੈ ਕਿ ਹਰੀ ਸਿੰਘ ਨਲਵਾ (1791-1837) ਸਿੱਖ ਖ਼ਾਲਸਾ ਫ਼ੌਜ ਦੇ ਅਜਿਹੇ ਮਹਾਨ ਜਰਨੈਲ ਸਨ, ਜਿਨ੍ਹਾਂ ਨੇ ਪਿਸ਼ਾਵਰ, ਕਸ਼ਮੀਰ ਅਤੇ ਹਜ਼ਾਰਾ ਵਰਗੇ ਦੁਰਗਮ ਖੇਤਰਾਂ ਨੂੰ ਸਿੱਖ ਰਾਜ ਦਾ ਹਿੱਸਾ ਬਣਾਇਆ ਸੀ। ਉਨ੍ਹਾਂ ਦੀ ਬਹਾਦਰੀ ਦੇ ਕਿੱਸੇ ਅੱਜ ਵੀ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਚ ਦਰਜ ਹਨ।
Read More : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ; ਨਿਵੇਸ਼ਕਾਂ ’ਚ ਹਲਚਲ
