ਅੰਮ੍ਰਿਤਸਰ , 27 ਦਸੰਬਰ : ਅੰਮ੍ਰਿਤਸਰ ‘ਚ ਤਾਇਨਾਤ ਵਿਜੀਲੈਂਸ ਦੇ ਐੱਸ.ਐੱਸ.ਪੀ. ਲਖਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਇਕ ਉਸਾਰੀ ਕੰਪਨੀ ਤੋਂ ਬਾਅਦ ਇੱਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਸੀ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਮੁਅੱਤਲੀ ਸਬੰਧੀ ਕੋਈ ਹੁਕਮ ਸਾਹਮਣੇ ਨਹੀਂ ਆਇਆ। ਲਖਬੀਰ ਸਿੰਘ ਨੂੰ ਇਸ ਸਾਲ ਅਪ੍ਰੈਲ ‘ਚ ਵਿਜੀਲੈਂਸ ਦਾ ਐੱਸ.ਐੱਸ.ਪੀ. ਨਿਯੁਕਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਉਹ 25 ਜੂਨ 2025 ਨੂੰ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਦੇ ਮੁਖੀ ਸਨ। ਸਿਰਫ਼ 9 ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਵਿਜੀਲੈਂਸ ਦੇ ਐੱਸ.ਐੱਸ.ਪੀ. ਲਖਬੀਰ ਸਿੰਘ ਨੇ ਕਿਹਾ ਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਕੋਈ ਹੁਕਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਆਪਣੀ ਮੁਅੱਤਲੀ ਬਾਰੇ ਸਿਰਫ਼ ਇੰਟਰਨੈੱਟ ਅਤੇ ਖ਼ਬਰਾਂ ਰਾਹੀਂ ਹੀ ਪਤਾ ਲੱਗਾ।
Read More : ਪੁਲਿਸ ਮੁਕਾਬਲੇ ਦੌਰਾਨ 3 ਲੁਟੇਰੇ ਕਾਬੂ
