ਫਿਰੋਜ਼ਪੁਰ, 23 ਦਸੰਬਰ ਮੰਡਲ ਰੇਲਵੇ ਮੈਨੇਜਰ ਫਿਰੋਜ਼ਪੁਰ ਸੰਜੀਵ ਕੁਮਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਟੈਂਪਰਡ ਅਤੇ ਨਕਲੀ ਟਿਕਟਾਂ ਦੇ ਪ੍ਰਚਲਨ ਨੂੰ ਰੋਕਣ ਲਈ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ 11 ਤੋਂ 22 ਦਸੰਬਰ ਤੱਕ ਫਿਰੋਜ਼ਪੁਰ ਡਵੀਜ਼ਨ ’ਚ ਇਕ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ।
ਪ੍ਰਮੁੱਖ ਰੇਲਵੇ ਸਟੇਸ਼ਨਾਂ ਅਤੇ ਸੈਕਸ਼ਨ-ਅਧਾਰਤ ਚੈਕਿੰਗ ਯੂਨਿਟਾਂ ’ਤੇ ਟਿਕਟ ਜਾਂਚ ਟੀਮਾਂ ਨੇ ਤਾਲਮੇਲ ਨਾਲ ਵਿਆਪਕ ਜਾਂਚ ਕੀਤੀ। ਇਸ ਮੁਹਿੰਮ ਦੌਰਾਨ ਕੋਈ ਵੀ ਟੈਂਪਰਡ ਜਾਂ ਨਕਲੀ ਟਿਕਟ ਨਹੀਂ ਮਿਲੀ ਅਤੇ ਰਿਫੰਡ ਅਤੇ ਰਿਈਂਬਰਸਮੈਂਟ ਟਿਕਟਾਂ ਅਸਲੀ ਪਾਈਆਂ ਗਈਆਂ ਅਤੇ ਕੋਈ ਵੀ ਧੋਖਾਦੇਹੀ ਵਾਲੀ ਨਹੀਂ ਪਾਈ ਗਈ।
ਇਹ ਜਾਣਕਾਰੀ ਦਿੰਦੇ ਹੋਏ ਉੱਤਰੀ ਰੇਲਵੇ ਫਿਰੋਜ਼ਪੁਰ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਚੈਕਿੰਗ ਮੁਹਿੰਮ ਦੌਰਾਨ ਇਕ ਵੀ ਟੈਂਪਰਡ ਜਾਂ ਨਕਲੀ ਟਿਕਟ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਡਵੀਜ਼ਨ ਦਾ ਵਪਾਰਕ ਵਿਭਾਗ ਟਿਕਟਿੰਗ ਪ੍ਰਣਾਲੀ ਨੂੰ ਸੁਰੱਖਿਅਤ, ਪਾਰਦਰਸ਼ੀ ਅਤੇ ਮਾਲੀਆ-ਸੰਭਾਲਣ ਲਈ ਲਗਾਤਾਰ ਵਿਸ਼ੇਸ਼ ਮੁਹਿੰਮਾਂ ਚਲਾ ਰਿਹਾ ਹੈ। ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਜਾਅਲੀ, ਬਦਲੀਆਂ ਹੋਈਆਂ ਜਾਂ ਧੋਖਾਦੇਹੀ ਵਾਲੀਆਂ ਟਿਕਟਾਂ ਦਾ ਪਤਾ ਲਾਉਣਾ, ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕਰਨਾ ਅਤੇ ਯਾਤਰੀਆਂ ਨੂੰ ਸਿਰਫ ਅਧਿਕਾਰਤ ਅਤੇ ਜਾਇਜ਼ ਚੈਨਲਾਂ ਰਾਹੀਂ ਟਿਕਟਾਂ ਖਰੀਦਣ ਲਈ ਸਿੱਖਿਅਤ ਕਰਨਾ ਹੈ।
ਸਾਰੇ ਟਿਕਟ ਜਾਂਚ ਸਟਾਫ ਨੇ ਐੱਚ. ਐੱਚ. ਟੀ. ਐਪ ਰਾਹੀਂ ਹਰੇਕ ਯੂ. ਟੀ. ਐੱਸ. ਟਿਕਟ ਦੀ ਜਾਂਚ ਵੀ ਕੀਤੀ। ਉਨ੍ਹਾਂ ਯਾਤਰੀਆਂ ਨੂੰ ਕਿਸੇ ਵੀ ਅਸੁਵਿਧਾ ਜਾਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਸਿਰਫ ਯੂ. ਟੀ. ਐੱਸ. ਐਪ ਜਾਂ ਆਈ. ਆਰ. ਸੀ. ਟੀ. ਸੀ. ਅਧਿਕਾਰਤ ਟਿਕਟ ਕਾਊਂਟਰ, ਵੈੱਬਸਾਈਟ ਜਾਂ ਐਪ ਰਾਹੀਂ ਆਪਣੀ ਯਾਤਰਾ ਲਈ ਟਿਕਟਾਂ ਖਰੀਦਣ ਦੀ ਅਪੀਲ ਕੀਤੀ।
Read More : ਵਿੱਤੀ ਸਾਲ ਦੌਰਾਨ ਜੀ.ਐੱਸ.ਟੀ. ਪ੍ਰਾਪਤੀ ’ਚ 16% ਦਾ ਵਾਧਾ : ਵਿੱਤ ਮੰਤਰੀ ਚੀਮਾ
