ਰਾਹੁਲ-ਸੋਨੀਆ ਗਾਧੀ

ਸੋਨੀਆ ਗਾਂਧੀ ਸਰ ਗੰਗਾ ਰਾਮ ਹਸਪਤਾਲ ’ਚ ਦਾਖ਼ਲ; ਰਾਹੁਲ ਗਾਂਧੀ ਨੇ ਸਾਂਝੀ ਕੀਤੀ ਭਾਵੁਕ ਪੋਸਟ

ਮਾਂ ਦੀ ਦੇਖਭਾਲ ਲਈ ਰਾਹੁਲ ਨੇ ਰੱਦ ਕੀਤੇ ਸਾਰੇ ਦੌਰੇ; ਕੇਰਲ ਦੀਆਂ ਨਰਸਾਂ ਦੀ ਸੇਵਾ ਭਾਵਨਾ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 26 ਮਾਰਚ : ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਨੂੰ ਪਿਛਲੇ ਦੋ ਦਿਨਾਂ ਤੋਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੰਗਲਵਾਰ ਰਾਤ (24 ਮਾਰਚ) ਪੇਟ ਅਤੇ ਪਿਸ਼ਾਬ ਦੀ ਲਾਗ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਹ ਡਾਕਟਰੀ ਨਿਗਰਾਨੀ ਹੇਠ ਹਨ।

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੀ ਮਾਂ ਦੀ ਦੇਖਭਾਲ ਲਈ ਹਸਪਤਾਲ ਵਿਚ ਹੀ ਮੌਜੂਦ ਹਨ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਵੀਡੀਓ ਵਿੱਚ ਰਾਹੁਲ ਨੇ ਦੱਸਿਆ ਕਿ ਉਹ ਹਸਪਤਾਲ ਦੇ ਕਮਰੇ ਵਿੱਚ ਇੱਕ ਛੋਟੇ ਸੋਫੇ ‘ਤੇ ਸੌਂ ਕੇ ਰਾਤਾਂ ਕੱਟ ਰਹੇ ਹਨ। ਉਨ੍ਹਾਂ ਨੇ ਕੇਰਲ ਦੀਆਂ ਨਰਸਾਂ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਪੂਰੀ ਦੁਨੀਆ ਸੌਂ ਰਹੀ ਹੁੰਦੀ ਹੈ, ਇਹ ਔਰਤਾਂ ਲੋਕਾਂ ਦੀ ਸੇਵਾ ਵਿੱਚ ਜੁਟੀਆਂ ਹੁੰਦੀਆਂ ਹਨ।

ਸੋਨੀਆ ਗਾਂਧੀ ਦੀ ਸਿਹਤ ਵਿਗੜਨ ਕਾਰਨ ਰਾਹੁਲ ਗਾਂਧੀ ਬੁੱਧਵਾਰ ਨੂੰ ਸੰਸਦ ਦੀ ਸਰਬ-ਪਾਰਟੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ ਅਤੇ ਉਨ੍ਹਾਂ ਦਾ ਕੇਰਲ ਦੌਰਾ ਵੀ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੀ ਜਗ੍ਹਾ ਮਲਿਕਾਰੁਜਨ ਖੜਗੇ ਨੇ ਮੋਰਚਾ ਸੰਭਾਲਿਆ, ਜਦਕਿ ਰਾਹੁਲ ਨੇ ਵਰਚੁਅਲੀ ਸੰਬੋਧਨ ਕੀਤਾ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ ਵਿੱਚ ਵੀ ਠੰਡ ਅਤੇ ਪ੍ਰਦੂਸ਼ਣ ਕਾਰਨ ਬ੍ਰੌਨਕਾਇਲ ਦਮਾ ਵਿਗੜਨ ‘ਤੇ ਡਾਕਟਰ ਅਜੈ ਸਵਰੂਪ ਦੀ ਦੇਖਭਾਲ ਹੇਠ ਸੋਨੀਆ ਗਾਂਧੀ ਨੂੰ ਇਸੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

Read More : ਮਾਨ ਸਰਕਾਰ ਨੇ ਸਕੂਲਾਂ ਨੂੰ ਬਣਾਇਆ ‘ਹਾਈ-ਟੈਕ’; ਏਆਈ ਹੈਕਾਥੌਨ ਰਾਹੀਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ

Leave a Reply

Your email address will not be published. Required fields are marked *