ਦਿੱਲੀ, 6 ਜਨਵਰੀ : ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਦੀ ਫਿਰ ਤਬੀਅਤ ਵਿਗੜ ਗਈ ਹੈ, ਜਿਨ੍ਹਾਂ ਨੂੰ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਉਹ ਠੀਕ ਹਨ ਅਤੇ ਉਨ੍ਹਾਂ ਨੂੰ ਛਾਤੀ ਦੇ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਨੂੰ ਸ਼ਾਹ ਲੈਣ ‘ਚ ਦਿੱਕਤ ਆਈ ਹੈ, ਉਹ ਖੰਘ ਦੀ ਸਮੱਸਿਆ ਕਾਰਨ ਅਕਸਰ ਜਾਂਚ ਲਈ ਹਸਪਤਾਲ ਜਾਂਦੇ ਹਨ। ਸੋਨੀਆ ਗਾਂਧੀ ਦਸੰਬਰ 2025 ‘ਚ 79 ਸਾਲ ਦੀ ਹੋ ਗਈ।
ਸੀਨੀਅਰ ਕਾਂਗਰਸ ਨੇਤਾ ਅਤੇ ਰਾਜ ਸਭਾ ਮੈਂਬਰ ਸੋਨੀਆ ਗਾਂਧੀ ਪਿਛਲੇ ਕੁਝ ਸਾਲਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹੀ ਕਾਰਨ ਹੈ ਕਿ ਉਹ ਨਿਯਮਤ ਸਿਹਤ ਜਾਂਚ ਅਤੇ ਇਲਾਜ ਲਈ ਸਮੇਂ-ਸਮੇਂ ‘ਤੇ ਹਸਪਤਾਲ ਆਉਂਦੇ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਹਿਲਾਂ ਸੋਨੀਆ ਗਾਂਧੀ ਨੂੰ ਪੇਟ ਦੀਆਂ ਸਮੱਸਿਆਵਾਂ ਕਾਰਨ 15 ਜੂਨ 2025 ਨੂੰ ਸਰ ਗੰਗਾ ਰਾਮ ਹਸਪਤਾਲ ਦੇ ਸਰਜੀਕਲ ਗੈਸਟ੍ਰੋਐਂਟਰੋਲੋਜੀ ਵਿਭਾਗ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਤਿੰਨ ਤੋਂ ਚਾਰ ਦਿਨ ਦਾਖਲ ਰੱਖਿਆ ਗਿਆ ਸੀ। 7 ਜੂਨ ਨੂੰ ਸੋਨੀਆ ਦੀ ਸਿਹਤ ਵੀ ਅਚਾਨਕ ਵਿਗੜ ਗਈ।
ਉਹ ਪ੍ਰਿਯੰਕਾ ਗਾਂਧੀ ਨਾਲ ਸ਼ਿਮਲਾ ‘ਚ ਆਪਣੇ ਘਰ ਛੁੱਟੀਆਂ ਬਿਤਾਉਣ ਗਈ ਸੀ। ਹਾਲਾਂਕਿ, ਸਿਹਤ ਵਿਗੜਨ ਕਾਰਨ ਉਹ ਅਗਲੇ ਦਿਨ ਦਿੱਲੀ ਵਾਪਸ ਆ ਗਈ। 9 ਜੂਨ ਨੂੰ ਸਰ ਗੰਗਾ ਰਾਮ ਹਸਪਤਾਲ ‘ਚ ਸੋਨੀਆ ਗਾਂਧੀ ਦਾ ਡਾਕਟਰੀ ਜਾਂਚ ਕੀਤੀ ਗਈ।
Read More : ਏ.ਐੱਨ.ਟੀ.ਐੱਫ ਅਤੇ ਬੀ.ਐੱਸ.ਐੱਫ. ਨੂੰ ਮਿਲੀ ਸਫਲਤਾ, 4 ਮੁਲਜ਼ਮ ਗ੍ਰਿਫ਼ਤਾਰ
