ਨੈਰੋਬੀ, 28 ਅਕਤੂਬਰ : ਕੀਨੀਆ ਦੇ ਕੰਢੀ ਇਲਾਕੇ ਕਵਾਲੇ ਵਿਚ ਮੰਗਲਵਾਰ ਸਵੇਰੇ ਇਕ ਛੋਟੇ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਉਸ ’ਚ ਸਵਾਰ 11 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਸਨ।
ਅਧਿਕਾਰੀਆਂ ਅਨੁਸਾਰ ਜਹਾਜ਼ ਇਕ ਪ੍ਰਸਿੱਧ ਅੰਤਰਰਾਸ਼ਟਰੀ ਸੈਰ-ਸਪਾਟਾ ਸਥਾਨ ‘ਮਸਾਈ ਮਾਰਾ ਨੈਸ਼ਨਲ ਰਿਜ਼ਰਵ’ ਜਾਂਦੇ ਸਮੇਂ ਕ੍ਰੈਸ਼ ਹੋਇਆ। ਏਅਰਲਾਈਨ ‘ਮੋਮਬਾਸਾ ਏਅਰ ਸਫਾਰੀ’ ਨੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ’ਚ ਸਵਾਰ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ 8 ਹੰਗਰੀ ਅਤੇ 2 ਜਰਮਨ ਨਾਗਰਿਕ ਅਤੇ ਇਕ ਕੀਨੀਆਈ ਪਾਇਲਟ ਸ਼ਾਮਲ ਹੈ।
ਬਿਆਨ ਦੇ ਅਨੁਸਾਰ ਇਹ ਹਾਦਸਾ ਡਾਇਨੀ ਹਵਾਈ ਪੱਟੀ ਤੋਂ ਲੱਗਭਗ 40 ਕਿਲੋਮੀਟਰ ਦੂਰ ਇਕ ਪਹਾੜੀ ਇਲਾਕੇ ਵਿਚ ਵਾਪਰਿਆ। ਏਅਰਲਾਈਨ ਕੰਪਨੀ ਨੇ ਡਾਇਨੀ ਹਵਾਈ ਪੱਟੀ ਤੋਂ ਜਹਾਜ਼ ਦੇ ਉਡਾਣ ਭਰਨ ਦੇ ਸਮੇਂ ਦੀ ਪੁਸ਼ਟੀ ਨਹੀਂ ਕੀਤੀ।
Read More : ਨਿੱਜੀ ਕੰਪਨੀ ਦਾ ਬੈਂਕ ਖਾਤਾ ਹੈਕ ਕਰ ਕੇ ਕਢਵਾਏ 48 ਕਰੋੜ, 2 ਗ੍ਰਿਫਤਾਰ
