Breaking news

ਸ੍ਰੀ ਨਨਕਾਣਾ ਸਾਹਿਬ ’ਚ ਗੂੰਜੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ, ਸੰਗਤਾਂ ਦਾ ਜੋਸ਼ ਉੱਚਾ

ਭਾਰਤ ਸਰਕਾਰ ਸਿੱਖਾਂ ਨੂੰ ਵਿੱਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਆਉਣ ਜਾਣ ਦੀ ਆਗਿਆ ਦੇਵੇ : ਚਾਵਲਾ

ਸ੍ਰੀ ਨਨਕਾਣਾ ਸਾਹਿਬ, 12 ਅਪ੍ਰੈਲ : ਵਿਸਾਖੀ ਮੌਕੇ ਭਾਰਤ ਦੇ ਪੰਜਾਬ ਅਤੇ ਵਿਦੇਸ਼ਾਂ ’ਚੋਂ ਹਜ਼ਾਰਾਂ ਸਿੱਖ ਸ਼ਰਧਾਲੂ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਪਵਿੱਤਰ ਮੌਕੇ ’ਤੇ ਇਬਾਦਤ ਦੇ ਨਾਲ-ਨਾਲ ਕੌਮੀ ਏਕਤਾ ਅਤੇ ਚੇਤਨਾ ਦੀ ਗੂੰਜ ਵੀ ਮੁੜ ਵੇਖਣ ਤੇ ਸੁਣਨ ਨੂੰ ਮਿਲੀ।

ਦਹਾਕਿਆਂ ਬਾਅਦ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ’ਤੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਗੂੰਜੇ। ਇਹ ਦ੍ਰਿਸ਼ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪਾਕਿਸਤਾਨ ’ਚ ਰਹਿੰਦੇ ਸਿੱਖ ਆਗੂ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਭਾਰਤ ਤੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ।

ਉਨ੍ਹਾਂ ਇਸ ਮੌਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਧਰਮ ਦੇ ਵਿੱਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰ ਲਈ ਆਉਣ ਵਾਲੀਆਂ ਸੰਗਤਾਂ ਨੂੰ ਬਿਨਾ ਰੋਕ-ਟੋਕ ਆਉਣ ਦੀ ਆਗਿਆ ਦਿੱਤੀ ਜਾਵੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਵਾਹਗਾ ਬਾਰਡਰ ਰਾਹੀਂ ਦੋਵੇਂ ਦੇਸ਼ ਵਧੀਆ ਸੜਕ ਮਾਰਗ ਤਿਆਰ ਕਰਨ, ਤਾਂ ਜੋ ਵਿਸਾਖੀ ਵਰਗੇ ਇਤਿਹਾਸਕ ਦਿਹਾੜਿਆਂ ’ਤੇ ਯਾਤਰਾ ਆਰਾਮਦਾਇਕ ਬਣ ਸਕੇ।

ਚਾਵਲਾ ਨੇ ਸ੍ਰੀ ਕਰਤਾਪੁਰ ਸਾਹਿਬ ਦਾ ਬੰਦ ਪਿਆ ਲਾਂਘਾ ਜਲਦੀ ਖੋਲ੍ਹਣ ਦੀ ਵੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਸਮੂਹ ਸਿੱਖਾਂ ਨੂੰ ਇਕਜੁੱਟ ਹੋਣ ਅਤੇ ਆਪਣੇ ਹੱਕਾਂ ਲਈ ਖੜ੍ਹਣ ਦਾ ਸੱਦਾ ਦਿੱਤਾ। ਭਾਵੇਂ ਉਹ ਖੁੱਲ੍ਹ ਕੇ ਬੋਲਣ ਤੋਂ ਕੁਝ ਹੱਦ ਤੱਕ ਗੁਰੇਜ਼ ਕਰਦੇ ਨਜ਼ਰ ਆਏ ਪਰ ਮੌਕੇ ’ਤੇ ਮੌਜੂਦ ਸੰਗਤਾਂ ਵੱਲੋਂ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਗਏ।

ਇਹ ਘਟਨਾ ਸਿਰਫ਼ ਇਕ ਧਾਰਮਿਕ ਇਕੱਠ ਨਹੀਂ ਸੀ, ਸਗੋਂ ਵਿੱਛੜੇ ਗੁਰਧਾਮਾਂ ਨਾਲ ਜੁੜੀ ਸਿੱਖ ਕੌਮ ਦੀ ਡੂੰਘੀ ਰੂਹਾਨੀ ਅਤੇ ਇਤਿਹਾਸਕ ਯਾਦ ਦਾ ਵੀ ਪ੍ਰਗਟਾਵਾ ਸੀ। ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ’ਤੇ ਗੂੰਜੇ ਇਹ ਨਾਅਰੇ ਲੰਮੇ ਅਰਸੇ ਬਾਅਦ ਕੌਮੀ ਜਜ਼ਬੇ ਦੀ ਮੁੜ ਉੱਠੀ ਲਹਿਰ ਵਜੋਂ ਵੇਖੇ ਜਾ ਰਹੇ ਹਨ। ਉਨ੍ਹਾਂ ਸਮੂਹ ਸਿੱਖਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ।

Read More : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਬੂ ਧਾਬੀ ‘ਚ ਸ਼ੇਖ ਅਬਦੁੱਲਾ ਬਿਨ ਜਾਇਦ ਨਾਲ ਕੀਤੀ ਮੁਲਾਕਾਤ

Leave a Reply

Your email address will not be published. Required fields are marked *