ਸਾਹਿਬਜ਼ਾਦਾ ਫਰਹਾਨ ਦਾ ਸ਼ਾਨਦਾਰ ਸੈਂਕੜਾ ਤੇ ਫਖਰ ਜ਼ਮਾਨ ਦੀ ਤੂਫ਼ਾਨੀ ਪਾਰੀ ਵੀ ਨਾ ਆਈ ਕੰਮ ; ਮੇਜ਼ਬਾਨ ਸ਼੍ਰੀਲੰਕਾ ਨੇ ਰੋਕਿਆ ਪਾਕਿਸਤਾਨ ਦਾ ਰਾਹ
ਕੈਂਡੀ, 1 ਮਾਰਚ : ਆਈਸੀਸੀ ਮੇਨਜ਼ ਟੀ-20 ਵਿਸ਼ਵ ਕੱਪ 2026 ਵਿੱਚ ਪਾਕਿਸਤਾਨ ਦਾ ਸਫ਼ਰ ਅੱਧਵਿਚਾਲੇ ਖਤਮ ਹੋ ਗਿਆ ਹੈ। ਸ਼ਨੀਵਾਰ ਨੂੰ ਸ਼੍ਰੀਲੰਕਾ ਵਿਚ ਕੈਂਡੀ ਦੇ ਮਸ਼ਹੂਰ ਪੱਲੇਕੇਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਸੁਪਰ-8 ਮੁਕਾਬਲੇ ਵਿੱਚ ਪਾਕਿਸਤਾਨ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ 5 ਦੌੜਾਂ ਨਾਲ ਹਰਾ ਤਾਂ ਦਿੱਤਾ, ਪਰ ਨੈੱਟ ਰਨ ਰੇਟ ਦੀ ਸਮੀਕਰਨ ਕਾਰਨ ਉਹ ਸੈਮੀਫਾਈਨਲ ਦੀ ਟਿਕਟ ਹਾਸਲ ਨਹੀਂ ਕਰ ਸਕਿਆ।
ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 212 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ 60 ਗੇਂਦਾਂ ਵਿੱਚ 100 ਦੌੜਾਂ ਅਤੇ ਫਖਰ ਜ਼ਮਾਨ ਨੇ 42 ਗੇਂਦਾਂ ਵਿੱਚ 84 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਦੋਵਾਂ ਵਿਚਾਲੇ 176 ਦੌੜਾਂ ਦੀ ਇਤਿਹਾਸਕ ਸਾਂਝੇਦਾਰੀ ਹੋਈ।
ਕਿੱਥੇ ਫਸੀ ਗੇਮ : ਸੈਮੀਫਾਈਨਲ ਵਿੱਚ ਪਹੁੰਚਣ ਲਈ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਸ਼੍ਰੀਲੰਕਾ ਨੂੰ 147 ਦੌੜਾਂ ਦੇ ਅੰਦਰ ਰੋਕਣਾ ਜ਼ਰੂਰੀ ਸੀ। ਪਰ ਪਵਨ ਰਥਨਾਇਕ (58 ਦੌੜਾਂ) ਅਤੇ ਦਾਸੁਨ ਸ਼ਨਾਕਾ (76 ਦੌੜਾਂ) ਦੀ ਬਦੌਲਤ ਸ਼੍ਰੀਲੰਕਾ ਨੇ 16ਵੇਂ ਓਵਰ ਵਿੱਚ ਹੀ 147 ਦਾ ਅੰਕੜਾ ਪਾਰ ਕਰ ਲਿਆ।
ਰੋਮਾਂਚਕ ਅੰਤ: 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਦੀ ਟੀਮ ਆਖਰੀ ਓਵਰ ਤੱਕ ਲੜਦੀ ਰਹੀ। ਦਾਸੁਨ ਸ਼ਨਾਕਾ ਨੇ 8 ਗਗਨਚੁੰਬੀ ਛੱਕੇ ਮਾਰੇ, ਪਰ ਅੰਤ ਵਿੱਚ ਸ਼੍ਰੀਲੰਕਾ ਦੀ ਟੀਮ ਟੀਚੇ ਤੋਂ 5 ਦੌੜਾਂ ਪਿੱਛੇ ਰਹਿ ਗਈ।
Read More : ਈਰਾਨ-ਇਜ਼ਰਾਈਲ ਜੰਗ ਦਾ ਖ਼ਤਰਾ : ਭਾਰਤੀ ਦੂਤਘਰਾਂ ਵੱਲੋਂ ਐਮਰਜੈਂਸੀ ਹੈਲਪਲਾਈਨ ਨੰਬਰ ਜਾਰੀ
