Singer Jasbir Jassi

ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਝਬਕਰਾ ਵਿਚ ਪਹੁੰਚੇ ਗਾਇਕ ਜਸਬੀਰ ਜੱਸੀ

ਦੀਨਾਨਗਰ, 9 ਸਤੰਬਰ : ਜ਼ਿਲਾ ਗੁਰਦਾਸਪੁਰ ਅੰਦਰ ਪਿਛਲੇ ਦਿਨੀ ਹੜ੍ਹ ਨੇ ਕਾਫੀ ਤਬਾਹੀ ਮਚਾਈ ਹੈ। ਹੜ੍ਹ ਪੀੜਤਾਂ ਦੀ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਹੜ੍ਹ ਪੀੜਤਾ ਦੀ ਮਦਦ ਕਰ ਰਿਹਾ ਹੈ।

ਅੱਜ ਦੀਨਾਨਗਰ ਦੇ ਪਿੰਡ ਝਬਕਰਾ ਵਿਖੇ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਹੜ੍ਹ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਹਤ ਸਮਗੱਰੀ ਦਿੱਤੀ ਗਈ। ਇਸ ਮੌਕੇ ਜਸਬੀਰ ਜੱਸੀ ਨੇ ਹੜ੍ਹ ਪੀੜਤ ਲਈ ਮੈਡੀਕਲ ਕੈਂਪ ਵੀ ਲਗਾਇਆ, ਜਿਸ ਵਿਚ ਦਿੱਲੀ ਤੋਂ ਏਮਸ ਦੀ ਟੀਮਾਂ ਪੁਹੰਚਾਇਆ।

ਇਸ ਮੌਕੇ ਗੱਲਬਾਤ ਦੌਰਾਨ ਜਸਬੀਰ ਜੱਸੀ ਨੇ ਕਿਹਾ ਕਿ ਇਸ ਔਖੀ ਘੜੀ ਦੇ ਵਿਚ ਹਰ ਇੱਕ ਨੂੰ ਇੱਕ-ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਦੀ ਵੀ ਦੱਬਣ ਵਾਲੇ ਨਹੀਂ ਹਨ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ।

Read More : ਦਿੱਲੀ ਕਮੇਟੀ ਨੇ ‘ਸਫ਼ਰ-ਏ-ਪੰਜਾਬੀ 2025’ ਤਹਿਤ ਕਰਵਾਇਆ ਸਮਾਗਮ

Leave a Reply

Your email address will not be published. Required fields are marked *