ਨਵੀਂ ਦਿੱਲੀ, 5 ਫਰਵਰੀ : ਗਲੋਬਲ ਬਿਕਵਾਲੀ ਅਤੇ ਡਾਲਰ ਦੇ ਮਜ਼ਬੂਤ ਹੋਣ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਅੱਜ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਆਈ। ਇਸ ਦੌਰਾਨ ਚਾਂਦੀ ਦੀ ਕੀਮਤ 30,000 ਰੁਪਏ ਟੁੱਟ ਕੇ 2.65 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ, ਜਦੋਂ ਕਿ ਸੋਨਾ 1.58 ਲੱਖ ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ।
ਇਸ ਦੌਰਾਨ ਅੰਤਰਰਾਸ਼ਟਰੀ ਬਾਜ਼ਾਰਾਂ ’ਚ ਸਰਾਫਾ ਕੀਮਤਾਂ ’ਚ ਵੀ ਭਾਰੀ ਗਿਰਾਵਟ ਦੇਖੀ ਗਈ, ਜਿਸ ’ਚ ਚਾਂਦੀ ਅਤੇ ਸੋਨਾ 13 ਫੀਸਦੀ ਤੱਕ ਡਿੱਗ ਗਏ। ਹਾਜ਼ਰ ਚਾਂਦੀ 11.94 ਡਾਲਰ ਟੁੱਟ ਕੇ 76.26 ਡਾਲਰ ਪ੍ਰਤੀ ਅੌਂਸ ਰਹਿ ਗਈ, ਜਦੋਂ ਕਿ ਸੋਨਾ 137.32 ਡਾਲਰ ਡਿੱਗ ਕੇ 4,826.99 ਡਾਲਰ ਪ੍ਰਤੀ ਅੌਂਸ ਰਹਿ ਗਿਆ।
ਬਾਜ਼ਾਰ ਦੀ ਸਥਿਤੀ (ਇਕ ਨਜ਼ਰ ‘ਚ):
ਧਾਤ – ਮੌਜੂਦਾ ਕੀਮਤ (ਭਾਰਤ) ਗਿਰਾਵਟ
ਚਾਂਦੀ – 2.65 ਲੱਖ ਰੁਪਏ (ਪ੍ਰਤੀ ਕਿਲੋ) – 30,000 ਰੁਪਏ
ਸੋਨਾ – 1.58 ਲੱਖ ਰੁਪਏ (ਪ੍ਰਤੀ 10 ਗ੍ਰਾਮ) – 7,400 ਰੁਪਏ
Read More : ਮੇਘਾਲਿਆ ’ਚ ਗੈਰ-ਕਾਨੂੰਨੀ ਕੋਲਾ ਖਾਣ ’ਚ ਧਮਾਕਾ ; 16 ਮਰੇ
