ਨਿੱਜੀ ਕਾਲਜ ’ਚ ਪੜ੍ਹਦੇ ਵਿਦਿਆਰਥੀਆਂ ਦੀ ਹੋਈ ਸੀ ਤਕਰਾਰ
ਗੁਰਦਾਸਪੁਰ, 12 ਅਗਸਤ : ਥਾਣਾ ਸਦਰ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਵਰਨਾ ਕਾਰ ’ਤੇ ਸਵਾਰ ਆਏ ਕੁਝ ਨੌਜਵਾਨਾਂ ਵਲੋਂ ਅੱਡੇ ਵਿਚ ਖੜ੍ਹੇ ਨੌਜਵਾਨਾਂ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਇਕ ਨਿੱਜੀ ਕਾਲਜ ’ਚ ਪੜ੍ਹਦੇ ਵਿਦਿਆਰਥੀਆਂ ਦੀਆਂ 2 ਧਿਰਾਂ ਵਿਚ ਤਕਰਾਰ ਹੋਈ ਸੀ, ਜਿਨ੍ਹਾਂ ’ਚੋਂ ਇਕ ਧਿਰ ਦੇ ਕੁਝ ਨੌਜਵਾਨ ਅੱਜ ਪਿੰਡ ਸਿੰਘੋਵਾਲ ਦੇ ਅੱਡੇ ਨੇੜੇ ਖੜ੍ਹੇ ਸਨ ਕਿ ਇਸੇ ਦੌਰਾਨ ਵਰਨਾ ਕਾਰ ਉਤੇ ਆਏ ਦੂਜੇੀ ਧਿਰ ਦੇ ਕੁਝ ਨੌਜਵਾਨਾਂ ਵਲੋਂ ਇਨ੍ਹਾਂ ਨੌਜਵਾਨਾਂ ਉਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਦੌਰਾਨ ਗੁਰਪਾਲ ਸਿੰਘ, ਗੁਰਵਿੰਦਰ ਸਿੰਘ, ਹਰਨੂਰ ਸਿੰਘ ਅਤੇ ਇਕ ਹੋਰ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਦੋਂਕਿ ਇਕ ਨੌਜਵਾਨ ਦੀ ਮੌਕੇ ਉਤੇ ਹੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਜ਼ਖਮੀਆਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
Read More : ਡਾਕਟਰ ਨੇ ਸੱਸ ਦੀ ਹੱਤਿਆ ਮਗਰੋਂ ਲਾਸ਼ ਦੇ ਕੀਤੇ 19 ਟੁਕੜੇ