ਵੀਡੀਓ ਪਾ ਕੇ ਹਨੀ ਸੇਠੀ ਨੇ ਡੋਪ ਟੈਸਟ ਪਾਜ਼ੇਟਿਵ ਆਉਣ ਦਾ ਦੱਸਿਆ ਅਸਲੀ ਕਾਰਨ, ਮੈਨੂੰ ਬਦਨਾਮ ਕੀਤਾ ਜਾ ਰਿਹਾ
ਦੋਰਾਹਾ, 15 ਫਰਵਰੀ : ਲੁਧਿਆਣਾ ਦੇ ਮਸ਼ਹੂਰ ਜੁੱਤੀਆਂ ਦੇ ਕਾਰੋਬਾਰੀ ਹਨੀ ਸੇਠੀ ਨੂੰ ਦੋਰਾਹਾ ਪੁਲਿਸ ਨੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਥਾਣਾ ਦੋਰਾਹਾ ਦੇ ਐਸ.ਐਚ.ਓ. ਆਕਾਸ਼ ਦੱਤ ਨੇ ਦੱਸਿਆ ਕਿ ਹਨੀ ਸੇਠੀ ‘ਤੇ ਦਰਜ ਮਾਮਲਾ ਜ਼ਮਾਨਤੀ ਸੀ, ਇਸ ਲਈ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਜ਼ਮਾਨਤ ਮਿਲਣ ਤੋਂ ਬਾਅਦ ਹਨੀ ਸੇਠੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਨੇ ਵੀਡੀਓ ਵਿੱਚ ਇਹ ਮੁੱਖ ਗੱਲਾਂ ਕਹੀਆਂ : ਹਨੀ ਸੇਠੀ ਮੁਤਾਬਕ ਉਹ ਕੁਝ ਦਵਾਈਆਂ ਖਾ ਰਹੇ ਸਨ, ਜਿਸ ਕਰਕੇ ਉਨ੍ਹਾਂ ਦਾ ਡਰੱਗ ਟੈਸਟ ਪਾਜ਼ੇਟਿਵ ਆਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਕੋਈ ਨਸ਼ਾ ਨਹੀਂ ਕੀਤਾ, ਬੱਸ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਮੰਨਿਆ ਕਿ ਪਹਿਲਾਂ ਉਹ ਨਸ਼ਾ ਕਰਦੇ ਸਨ, ਪਰ ਦਵਾਈਆਂ ਦੀ ਮਦਦ ਨਾਲ ਉਹ ਇਹ ਆਦਤ ਛੱਡ ਚੁੱਕੇ ਹਨ ਅਤੇ ਹੁਣ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਚਿੱਟਾ ਪੀਂਦਾ ਹੋਵੇ, ਉਹ ਨਾ ਤਾਂ ਇੰਨਾ ਵੱਡਾ ਕਾਰੋਬਾਰ ਚਲਾ ਸਕਦਾ ਹੈ ਤੇ ਨਾ ਹੀ ਉਸ ਦੀ ਸਿਹਤ ਇੰਨੀ ਵਧੀਆ ਹੋ ਸਕਦੀ ਹੈ।
ਹਨੀ ਸੇਠੀ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦਾ ਸਮਰਥਨ ਕਰਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਨੀ ਸੇਠੀ ਨੂੰ ਨਸ਼ੇ ਦੀ ਹਾਲਤ ਵਿੱਚ ਗ੍ਰਿਫ਼ਤਾਰ ਕਰਨ ਦੀ ਖਬਰ ਆਈ ਸੀ ਅਤੇ ਉਨ੍ਹਾਂ ‘ਤੇ NDPS ਐਕਟ ਤਹਿਤ ਪਰਚਾ ਦਰਜ ਹੋਇਆ ਸੀ।
Read More : ਮੌਸਮ ਨੇ ਲਈ ਕਰਵਟ; ਅਗਲੇ 48 ਘੰਟਿਆਂ ਦੌਰਾਨ ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ
