ਰਾਮਨਗਰ, 13 ਦਸੰਬਰ : ਸੱਤਾਧਾਰੀ ਕਾਂਗਰਸ ਦੇ ਵਿਧਾਇਕ ਐਚ.ਏ. ਇਕਬਾਲ ਹੁਸੈਨ ਨੇ ਭਵਿੱਖਬਾਣੀ ਕੀਤੀ ਕਿ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ 6 ਜਨਵਰੀ ਨੂੰ ਮੁੱਖ ਮੰਤਰੀ ਬਣਨਗੇ।
ਉਨ੍ਹਾਂ ਕਿਹਾ ਕਿ ਇਸ ਸਮੇਂ ਸਿਧਾਰਮਈਆ ਦੇ ਕਬਜ਼ੇ ਵਾਲੇ ਅਹੁਦੇ ਨੂੰ ਸ਼ਿਵਕੁਮਾਰ ਲਈ ਖਾਲੀ ਕੀਤਾ ਜਾਣਾ ਚਾਹੀਦਾ ਹੈ। ਰਾਮਨਗਰ ਦੇ ਵਿਧਾਇਕ ਨੇ ਕਿਹਾ ਕਿ ਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਸ਼ਿਵਕੁਮਾਰ ਦੇ ਕੱਟੜ ਸਮਰਥਕ ਹੁਸੈਨ ਨੇ ਕਿਹਾ ਕਿ ਉਨ੍ਹਾਂ ਦੇ 6 ਜਨਵਰੀ ਨੂੰ ਮੁੱਖ ਮੰਤਰੀ ਬਣਨ ਦੀ 99 ਫੀਸਦੀ ਸੰਭਾਵਨਾ ਹੈ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਇਸ ਤਰੀਕ ਦਾ ਕੀ ਮਹੱਤਵ ਹੈ, ਤਾਂ ਉਨ੍ਹਾਂ ਨੇ ਕਿਹਾ, ‘‘ਮੈਨੂੰ ਨਹੀਂ ਪਤਾ। ਇਹ ਤਾਂ ਵੈਸੇ ਚੁਣਿਆ ਨੰਬਰ ਹੈ। ਹਰ ਕੋਈ ਇਹ ਕਹਿ ਰਿਹਾ ਹੈ। ਇਹ ਜਾਂ ਤਾਂ 6 ਜਾਂ 9 ਜਨਵਰੀ ਹੋ ਸਕਦਾ ਹੈ। ਇਹ ਦੋ ਤਰੀਕਾਂ ਹਨ।’’ ਹੁਸੈਨ ਮੰਗ ਕਰ ਰਹੇ ਹਨ ਕਿ ਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਸ਼ੁਕਰਵਾਰ ਨੂੰ ਉਨ੍ਹਾਂ ਨੇ ਅਪਣੀ ਇੱਛਾ ਜਨਤਕ ਕੀਤੀ ਸੀ।
Read More : 14 ਸਾਲ ਬਾਅਦ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਭਾਰਤ ਆਏ
