ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਦੁਨੀਆ ਦੇ ਸਭ ਸਥਾਨਾਂ ਤੋਂ ਮਹਾਨ ਸ਼ਹੀਦੀ ਅਸਥਾਨ ਸ੍ਰੀ ਮੁਕਤਸਰ ਸਾਹਿਬ ਦੀ ਉਸ ਪਵਿੱਤਰ ਧਰਤੀ ਨੂੰ ਨਤਮਸਤਕ ਹੋਣ ਲਈ ਇਕੱਤਰ ਹੋਏ ਹਾਂ, ਜਿਥੇ ਚਾਲੀ ਮੁਕਤਿਆ ਨੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਤੇ ਜਾਬਰ ਹੁਕਮਰਾਨਾਂ ਦੇ ਜ਼ਬਰਾਂ ਅੱਗੇ ਈਨ ਨਾ ਮੰਨਦੇ ਦ੍ਰਿੜ੍ਹਤਾ ਨਾਲ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਮਜ਼ਲੂਮਾਂ ਦੀ ਹਰ ਤਰ੍ਹਾਂ ਸਹਾਇਤਾ ਕਰਨ ਹਿੱਤ ਆਪਣੀਆਂ ਸਹਾਦਤਾਂ ਦਿੱਤੀਆ। ਅੱਜ ਅਸੀਂ ਸਿੱਖ ਹਿੰਦੁਤਵ ਦੇ ਜਬਰ-ਜੋਰ ਥੱਲ੍ਹੇ ਆ ਕੇ ਉਨ੍ਹਾਂ ਨਵਾਬੀਆਂ, ਮੁੱਖ ਮੰਤਰੀਆਂ ਦੇ ਗੁਲਾਮ ਬਣ ਗਏ ਹਾਂ।
ਇਹ ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਤਿਹਾਸਿਕ ਮੁਕਤਸਰ ਦੀ ਪਵਿੱਤਰ ਧਰਤੀ ਉਤੇ ਮੀਰੀ-ਪੀਰੀ ਸ਼ਹੀਦੀ ਕਾਨਫਰੰਸ ਦੀ ਇਕੱਤਰਤਾ ਨੂੰ ਸੁਬੋਧਿਤ ਕਰਦਿਆਂ ਉਨ੍ਹਾਂ ਸਿੱਖ ਕੌਮ ਨਾਲ ਸੰਬੰਧਤ ਅਹਿਮ ਗੁੰਮਸ਼ੁਦਾ 328 ਪਾਵਨ ਸਰੂਪਾਂ ਦੀ ਸਰਕਾਰ ਵੱਲੋਂ ਬਣਾਈ ਸਿੱਟ ਦੀ ਜਾਂਚ ਵਿਚ ਐੱਸ.ਜੀ.ਪੀ.ਸੀ ਨੂੰ ਬਿਨਾਂ ਕਿਸੇ ਝਿਜਕ ਤੇ ਡਰ ਤੋਂ ਹਰ ਤਰ੍ਹਾਂ ਸਹਿਯੋਗ ਕਰ ਕੇ ਇਸ ਜਾਂਚ ਨੂੰ ਨਤੀਜੇ ’ਤੇ ਪਹੁੰਚਾਉਣ ਤੇ ਇਸ ਵਿਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਦੀ ਜਿਮੇਵਾਰੀ ਪੂਰੀ ਕਰਨ ਦੀ ਅਪੀਲ ਕਰਦੇ ਕੀਤਾ।
ਉਨ੍ਹਾਂ ਕਿਹਾ ਕਿ ਸਾਡੀਆ ਜਮਹੂਰੀਅਤ ਚੋਣਾਂ ਜੋ ਹਰ 5 ਸਾਲ ਦੇ ਸਮੇਂ ਉਪਰੰਤ ਹੁੰਦੀਆ ਹਨ ਉਹ ਬੀਤੇ 15 ਸਾਲਾਂ ਤੋਂ ਨਹੀਂ ਕਰਵਾਈਆ ਜਾ ਰਹੀਆ ਤੇ ਮੌਜੂਦਾ ਐੱੱਸ.ਜੀ.ਪੀ.ਸੀ ਦੇ ਅਧਿਕਾਰੀ ਤੇ ਸੰਬੰਧਤ ਬਾਦਲ ਦਲ ਇਸ ਲਈ ਜਿੰਮੇਵਾਰ ਹੈ ਕਿ ਇਨ੍ਹਾਂ ਨੇ ਵੀ ਇਨ੍ਹਾਂ ਚੋਣਾਂ ਨੂੰ ਸਹੀ ਸਮੇ ’ਤੇ ਕਰਵਾਉਣ ਲਈ ਕੋਈ ਅਮਲੀ ਉਪਦਾਰ ਨਹੀ ਕੀਤਾ, ਕਿਉਂਕਿ ਇਸ ਧਾਰਮਿਕ ਸੰਸਥਾ ਉਤੇ ਆਪਣੇ ਪ੍ਰਬੰਧ ਨੂੰ ਮੰਦਭਾਵਨਾ ਅਧੀਨ ਚੱਲਦਾ ਰੱਖਣਾ ਚਾਹੁੰਦੇ ਸਨ।
ਇਸ ਮੌਕੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ, ਪ੍ਰੋ. ਮੋਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਹਰਜਿੰਦਰ ਸਿੰਘ ਜੱਖੂ ਆਦਿ ਵੀ ਹਾਜ਼ਰ ਸਨ।
Read More : ‘ਆਪ’ ਪੰਜਾਬ ਵਿਚ ਸਿਰਫ਼ ਝੂਠ ਬੋਲ ਕੇ ਸੱਤਾ ਵਿਚ ਆਈ : ਸੁਖਬੀਰ ਬਾਦਲ
