ਘਰ ਵਿਚੋਂ ਬਿਨਾਂ ਇਜਾਜ਼ਤ ਵਾਲੇ ਸਟੋਰ ਕੀਤੇ 20 ਲੱਖ ਦੇ ਬੀਜ ਤੇ ਖਾਦ ਬਰਾਮਦ
ਸ੍ਰੀ ਮੁਕਤਸਰ ਸਾਹਿਬ, 12 ਅਗਸਤ : ਜ਼ਿਲਾ ਸ੍ਰੀ ਮੁਕਤਸਰ ਸਾਹਿਬ ’ਚ ਜ਼ਿਲਾ ਖੇਤੀਬਾੜੀ ਵਿਭਾਗ, ਲੰਬੀ ਦੀ ਟੀਮ ਨੇ ਪਿੰਡ ਚੰਨੂ ਵਿਚ ਛਾਪੇਮਾਰੀ ਦੌਰਾਨ ਇਕ ਘਰ ਵਿਚੋਂ ਬਿਨਾਂ ਇਜਾਜ਼ਤ ਵਾਲੇ 20 ਲੱਖ ਰੁਪਏ ਦੇ ਬੀਜ ਅਤੇ ਖਾਦ ਬਰਾਮਦ ਕੀਤੇ ਗਏ। ਖੇਤੀਬਾੜੀ ਵਿਭਾਗ ਨੇ ਸਟੋਰ ਨੂੰ ਸੀਲ ਕਰ ਦਿੱਤਾ ਅਤੇ ਸਾਮਾਨ ਲੰਬੀ ਪੁਲਿਸ ਨੂੰ ਸੌਂਪ ਦਿਤਾ।
ਜ਼ਿਲਾ ਖੇਤੀਬਾੜੀ ਦਫ਼ਤਰ ਦੇ ਏ. ਡੀ. ਓ. ਮੁਖੀ ਤੇ ਬਲਾਕ ਖੇਤੀਬਾੜੀ ਅਫ਼ਸਰ ਵਿਜੇ ਸਿੰਘ ਨੇ ਦੱਸਿਆ ਕਿ ਲੰਬੀ ਖੇਤੀਬਾੜੀ ਦਫ਼ਤਰ ਦੀ ਗੁਣਵੱਤਾ ਕੰਟਰੋਲ ਟੀਮ ਇਲਾਕੇ ’ਚ ਰੁਟੀਨ ਚੈਕਿੰਗ ਕਰ ਰਹੀ ਸੀ। ਟੀਮ ਨੂੰ ਸੂਚਨਾ ਮਿਲੀ ਕਿ ਰਾਕੇਸ਼ ਕੁਮਾਰ ਨੇ ਪਿੰਡ ਚੰਨੂ ਵਿਚ ਸਿੰਗਲਾ ਪੈਸਟੀਸਾਈਡ ਐਂਡ ਫ਼ਰਟੀਲਾਈਜ਼ਰ ਨਾਮ ਦੀ ਇਕ ਦੁਕਾਨ ਖੋਲ੍ਹੀ ਹੈ। ਮੁਲਜ਼ਮ ਨੇ ਅਣਅਧਿਕਾਰਤ ਤੌਰ ‘ਤੇ ਵੱਡੀ ਮਾਤਰਾ ਵਿਚ ਖਾਦਾਂ ਅਤੇ ਬੀਜਾਂ ਦਾ ਭੰਡਾਰਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਵਿਭਾਗ ਨੇ ਕਾਰਵਾਈ ਕੀਤਾ ਤਾਂ ਘਰ ਵਿਚ ਸਟੋਰ ਕੀਤੇ ਕੀਟਨਾਸ਼ਕ ਅਤੇ ਖਾਦ ਮਿਲੇ। ਮੁਲਜ਼ਮ ਕੋਲ ਸਿੰਗਲਾ ਪੈਸਟੀਸਾਈਡ ਦਾ ਲਾਇਸੈਂਸ ਸੀ ਪਰ ਉਸ ਕੋਲ ਬੀਜ ਅਤੇ ਖਾਦ ਵੇਚਣ ਦਾ ਕੋਈ ਲਾਇਸੈਂਸ ਨਹੀਂ ਸੀ। ਵਿਭਾਗ ਨੇ ਸਟੋਰ ਨੂੰ ਸੀਲ ਕਰ ਦਿਤਾ ਅਤੇ ਸਾਮਾਨ ਲੰਬੀ ਪੁਲਿਸ ਨੂੰ ਸੌਂਪ ਦਿਤਾ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਜ਼ਮ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ।
Read More : 2 ਨੌਜਵਾਨ ਮੋਟਰਸਾਈਕਲ ਸਮੇਤ ਡੂੰਘੀ ਖਾਈ ’ਚ ਡਿੱਗੇ