Sarpanchs

30 ਪਿੰਡਾਂ ਦੇ ਸਰਪੰਚਾਂ ਵੱਲੋਂ ਸਮਾਜਿਕ ਅਲਾਮਤਾਂ ਵਿਰੁੱਧ ਜਹਾਦ ਛੇੜਨ ਦਾ ਐਲਾਨ

ਨਵੀਂ ਯੂਨੀਅਨ ਬਣਾਉਣ ਲਈ ਕੀਤੀ ਵਿਉਤਬੰਧੀ, ਇਕੱਠੇ ਪਿੰਡਾਂ ਦੇ ਵਿਕਾਸ ਲਈ ਫ਼ੈਸਲੇ ਲੈਣ ਦਾ ਲਿਆ ਪ੍ਰਣ

ਮੋਗਾ, 18 ਅਗਸਤ :-ਲੋਕਤੰਤਰ ਦੀ ਸਭ ਤੋਂ ਛੋਟੀ ਤੇ ਮਜ਼ਬੂਤ ਨੀਂਹ ਵੋਟ ਰੂਪੀ ਤਾਕਤ ਰਾਹੀਂ ਚੁਣੇ ਗਏ ਮੋਗਾ ਜ਼ਿਲੇ ਦੇ ਪਿੰਡਾਂ ਦੇ ਸਰਪੰਚਾਂ ਨੇ ਆਪੋ-ਆਪਣੇ ਪਿੰਡਾਂ ਦੇ ਵਿਕਾਸ ਨੂੰ ਗਤੀਸ਼ੀਲ ਕਰਨ ਅਤੇ ਸਮਾਜਿਕ ਅਲਾਮਤਾਂ ਵਿਰੁੱਧ ‘ਏਕੇ’ ਨਾਲ ਜਹਾਦ ਛੇੜਨ ਦਾ ਐਲਾਨ ਕੀਤਾ ਹੈ। ਜ਼ਿਲੇ ਦੇ 30 ਪਿੰਡਾਂ ਦੇ ਸਰਪੰਚਾਂ ਵਲੋਂ ‘ਏਕੇ’ ਨਾਲ ਲਏ ਗਏ ਫ਼ੈਸਲੇ ਦੀ ਚੁਫਰਿਓ ਸ਼ਲਾਘਾ ਹੋ ਰਹੀ ਹੈ, ਕਿਉਕਿ ਆਮ ਲੋਕਾਂ ਦਾ ਮੰਨਣਾ ਹੈ ਕਿ ਭਾਵੇਂ ਸਰਕਾਰ, ਪ੍ਰਸ਼ਾਸਨ ਤਾਂ ਪਿੰਡਾਂ ਦੇ ਵਿਕਾਸ ਅਤੇ ਮਾੜੇ ਅਨਸਰਾਂ ਵਿਰੁੱਧ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ਪ੍ਰੰਤੂ ਜੇਕਰ ਇਸੇ ਤਰ੍ਹਾਂ ਪੰਚਾਇਤਾਂ ਏਕੇ ਨਾਲ ਮੂਹਰੇ ਆਉਣ ਤਾਂ ਸਚਮੁੱਚ ਜ਼ਮੀਨੀ ਪੱਧਰ ਤੇ ਪਿੰਡਾਂ ਦਾ ਮੂੰਹ-ਮੁਹਾਦਰਾਂ ਬਦਲ ਸਕਦਾ ਹੈ।

ਜ਼ਿਕਰਯੋਗ ਹੈ ਕਿ ਬਹੁਤੇ ਪਿੰਡਾਂ ਦੀ ਅਗਵਾਈ ਇਸ ਵੇਲੇ ਨੌਜਵਾਨ ਸਰਪੰਚ ਕਰਦੇ ਹੋਣ ਕਰ ਕੇ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਤੋਂ ਹੋਰ ਵੀ ਵੱਡੀਆਂ ਆਸਾਂ ਹਨ ਕਿਉਕਿ ਇਨ੍ਹਾਂ ਦੇ ਜੋਸ਼ ਅਤੇ ਜਜ਼ਬੇ ਕਰ ਕੇ ਪਿੰਡਾਂ ਦੇ ਲੋਕ ਆਪਣੇ ਚੁਣੇ ਨੁਮਾਇੰਦਿਆਂ ’ਤੇ ਮਾਣ ਕਰ ਰਹੇ ਹਨ। ਪਿੰਡ ਮਹਿਣਾ ਦੇ ਸਰਪੰਚ ਅਮਨਦੀਪ ਸਿੰਘ ਭੀਮਾ ਖੋਸਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਹਲਕੇ ਦੇ 30 ਪਿੰਡਾਂ ਦੇ ਸਰਪੰਚਾਂ ਨੇ ਨਵੀਂ ਪੰਚਾਇਤ ਯੂਨੀਅਨ ਬਣਾਉਣ ਲਈ ਵਿਉਤੰਬੰਧੀ ਕਰਦਿਆਂ ਏਕੇ ਨਾਲ ਵਿਕਾਸ ਦੇ ਮਾਮਲਿਆਂ ਤੇ ਫ਼ੈਸਲੇ ਲੈਣ ਦਾ ਪ੍ਰਣ ਲਿਆ।

ਪਿੰਡ ਬੁੱਘੀਪੁਰਾ ਦੇ ਸਰਪੰਚ ਮਨਜੀਤ ਸਿੰਘ ਗਿੱਲ ਬੁੱਘੀਪੁਰਾ, ਕਮਲ ਸਰਪੰਚ ਮਹਿਰੋਂ, ਸਰਪੰਚ ਪਰਮਜੀਤ ਸਿੰਘ ਪੰਮਾ ਬਹੋਨਾ, ਸਰਪੰਚ ਕੋਕੀ ਗਿੱਲ ਰੌਲੀ ਆਦਿ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੇ ਜੋਂ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਸਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਹੈ ਕਿ ਪੰਚਾਇਤਾਂ ਨੂੰ ਕੁੱਝ ਥਾਵਾਂ ਤੇ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਨਵੀਂ ਯੂਨੀਅਨ ਦਾ ਗਠਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਚਾਇਤਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧਤਾ ਨਾਲ ਕੰਮ ਕਰ ਰਹੀਆਂ ਹਨ ਪ੍ਰੰਤੂ ਯੂਨੀਅਨ ਵਿਚ ਸਰਕਾਰ ਵਲੋਂ ਨਵੀਆਂ ਦਿੱਤੀਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨ ਲਈ ਸਮੂਹ ਸਰਪੰਚ ਏਕਤਾ ਨਾਲ ਕੰਮ ਕਰਨਗੇ। ਇਸ ਮੌਕੇ ਵੱਡੀ ਗਿਣਤੀ ਵਿਚ ਸਰਪੰਚ ਹਾਜ਼ਰ ਸਨ।

Read More : ਨਰਸਿੰਗ ਕਾਲਜ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ

Leave a Reply

Your email address will not be published. Required fields are marked *