Salman Khan

ਸਲਮਾਨ ਖਾਨ ਕੇਸ : ਹਾਈਕੋਰਟ ਦੇ ਜੱਜ ਨੇ ਸੁਣਵਾਈ ਤੋਂ ਕੀਤਾ ਇਨਕਾਰ

ਕਾਲੇ ਹਿਰਨ ਦੇ ਸ਼ਿਕਾਰ ਵਾਲੇ ਬਹੁਚਰਚਿਤ ਮਾਮਲੇ ਦੀ ਸੁਣਵਾਈ ਫਿਰ ਟਲੀ ; ਹੁਣ ਚੀਫ਼ ਜਸਟਿਸ ਕਰਨਗੇ ਨਵੀਂ ਬੈਂਚ ਦਾ ਫੈਸਲਾ

ਜੋਧਪੁਰ, 16 ਫਰਵਰੀ : ਕਾਲੇ ਹਿਰਨ ਦੇ ਸ਼ਿਕਾਰ ਵਾਲੇ ਬਹੁਚਰਚਿਤ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਟੱਲ ਗਈ ਹੈ। ਰਾਜਸਥਾਨ ਹਾਈ ਕੋਰਟ ਦੀ ਜੋਧਪੁਰ ਬੈਂਚ, ਜਿਸ ਦੀ ਅਗਵਾਈ ਜਸਟਿਸ ਬਲਜਿੰਦਰ ਸਿੰਘ ਸੰਧੂ ਕਰ ਰਹੇ ਹਨ, ਨੇ ਅਦਾਕਾਰ ਸਲਮਾਨ ਖਾਨ ਅਤੇ ਹੋਰ ਮੁਲਜ਼ਮਾਂ ਨਾਲ ਸਬੰਧਤ ਅਪੀਲਾਂ ਦੀ ਸੁਣਵਾਈ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਜਸਟਿਸ ਸੰਧੂ ਵੱਲੋਂ ਸੁਣਵਾਈ ਤੋਂ ਪਿੱਛੇ ਹਟਣ ਤੋਂ ਬਾਅਦ ਹੁਣ ਇਹ ਮਾਮਲਾ ‘ਪੁੱਟ ਅੱਪ ਅੰਡਰ ਬੈਂਚ’ ਕਰ ਦਿੱਤਾ ਗਿਆ ਹੈ। ਇਕ ਨਵੀਂ ਬੈਂਚ ਦਾ ਗਠਨ ਕਰਨ ਲਈ ਇਸ ਕੇਸ ਨੂੰ ਹੁਣ ਚੀਫ਼ ਜਸਟਿਸ ਦੇ ਸਾਹਮਣੇ ਦੁਬਾਰਾ ਸੂਚੀਬੱਧ (ਲਿਸਟ) ਕੀਤਾ ਜਾਵੇਗਾ। ਇਸ ਕਾਰਨ ਸਾਲਾਂ ਤੋਂ ਲਟਕ ਰਹੇ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਸੁਣਵਾਈ ਇਕ ਵਾਰ ਫਿਰ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਈ ਹੈ।

ਇਸ ਸਮੇਂ ਅਦਾਲਤ ’ਚ 2 ਅਹਿਮ ਅਪੀਲਾਂ ਦੀ ਸੁਣਵਾਈ ਹੋਣੀ ਸੀ। ਪਹਿਲੀ ਅਪੀਲ ਅਦਾਕਾਰ ਸਲਮਾਨ ਖਾਨ ਦੀ ਹੈ, ਜਿਸ ’ਚ ਉਨ੍ਹਾਂ ਨੇ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਹੋਈ ਹੈ। ਦੂਜੇ ਪਾਸੇ ਸਹਿ-ਮੁਲਜ਼ਮ ਸੈਫ ਅਲੀ ਖਾਨ, ਨੀਲਮ, ਤੱਬੂ, ਸੋਨਾਲੀ ਬੇਂਦਰੇ ਅਤੇ ਦੁਸ਼ਯੰਤ ਸਿੰਘ ਨੂੰ ਬਰੀ ਕੀਤੇ ਜਾਣ ਵਿਰੁੱਧ ਸੂਬਾ ਸਰਕਾਰ ਦੀ ਅਪੀਲ ਵੀ ਹਾਈ ਕੋਰਟ ’ਚ ਪੈਂਡਿੰਗ ਹੈ।

ਦੋਵਾਂ ਅਪੀਲਾਂ ਦੀ ਇਕੱਠਿਆਂ ਸੁਣਵਾਈ ਹੋਣ ਦੀ ਉਮੀਦ ਸੀ, ਪਰ ਬੈਂਚ ਦੇ ਇਨਕਾਰ ਨੇ ਹੁਣ ਪ੍ਰਕਿਰਿਆ ਨੂੰ ਮੁੜ ਸ਼ੁਰੂਆਤੀ ਪੜਾਅ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

Read More : ਅਟਾਰੀ ਬਾਰਡਰ ’ਤੇ ਰੀਟ੍ਰੀਟ ਸੈਰੇਮਨੀ ਦਾ ਬਦਲਿਆ ਸਮਾਂ

Leave a Reply

Your email address will not be published. Required fields are marked *