ਪਤਨੀ ਅਤੇ ਉਸ ਦੇ ਦੋਸਤ ਖ਼ਿਲਾਫ਼ ਪਰਚਾ ਦਰਜ
ਬਰਨਾਲਾ, 15 ਜੂਨ : ਜ਼ਿਲਾ ਬਰਨਾਲਾ ਅਧੀਨ ਆਉਂਦੇ ਕਸਬਾ ਮਹਿਲ ਕਲਾਂ ਅੰਦਰ ਪਤਨੀ ਤੋਂ ਤੰਗ ਆ ਕੇ ਬੈਂਕ ਬਰਨਾਲਾ ਦੇ ਬਰਾਚ ਹੈੱਡ ਮੈਨੇਜਰ ਵੱਲੋਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏ.ਐੱਸ.ਆਈ. ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਤਰੁਣ ਕੁਮਾਰ (37) ਪੁੱਤਰ ਜੋਗਿੰਦਰ ਕੁਮਾਰ ਵਾਸੀ ਮਹਿਲ ਕਲਾਂ, ਜੋ ਕਿ ਬੈਂਕ ਬਰਨਾਲਾ ਵਿਚ ਬਤੌਰ ਬ੍ਰਾਂਚ ਹੈੱਡ ਮੈਨੇਜਰ ਦੀਆ ਸੇਵਾਵਾਂ ਨਿਭਾ ਰਿਹਾ ਸੀ, ਨੇ ਬੀਤੀ ਰਾਤ ਕਿਸੇ ਜ਼ਹਿਰੀਲੀ ਦਵਾਈ ਦਾ ਸੇਵਨ ਕਰ ਲਿਆ ਸੀ, ਜਿਸ ਨੂੰ ਪਰਿਵਾਰਿਕ ਮੈਬਰਾ ਵੱਲੋਂ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਇਲਾਜ ਤਰੁਣ ਕੁਮਾਰ ਦੀ ਮੌਤ ਹੋ ਗਈ।
ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ। ਮ੍ਰਿਤਕ ਦੇ ਭਰਾ ਅਨਿਲ ਕੁਮਾਰ ਵਾਸੀ ਮਹਿਲ ਕਲਾਂ ਦੇ ਬਿਆਨਾਂ ਦੇ ਅਧਾਰ ‘ਤੇ ਪੁਲਸ ਨੇ ਮਿ੍ਤਕ ਤੁਰਣ ਕੁਮਾਰ ਦੀ ਪਤਨੀ ਕਾਜਲ ਰਾਣੀ ਅਤੇ ਉਸ ਦੇ ਦੋਸਤ ਪ੍ਰੀਤ ਵਾਸੀ ਮਹਿਲ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ।
ਪੁਲਸ ਵੱਲੋਂ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਤੇ ਬਾਅਦ ‘ਚ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਅਗਲੀ ਵਿਭਾਗੀ ਕਾਰਵਾਈ ਜਾਰੀ ਹੈ।
Read More : ਗ੍ਰਿਫਤਾਰ ਨਿਹੰਗਾਂ ਦਾ ਵਧਿਆ 18 ਤਕ ਰਿਮਾਂਡ