ਬੁੱਧਵਾਰ ਨੂੰ ਮਾਹਿਲਪੁਰ ਬੰਦ ਦਾ ਐਲਾਨ
ਮਾਹਿਲਪੁਰ, 16 ਦਸੰਬਰ : ਜ਼ਿਸਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਚ ਦੇਰ ਸ਼ਾਮ ਮੋਟਰਸਾਈਕਲ ’ਤੇ ਆਏ ਤਿੰਨ ਨੌਜਵਾਨਾਂ ’ਚੋਂ 2 ਨੇ ਮਨੀ ਚੇਂਜਰ ਦੀ ਦੁਕਾਨ ਅੰਦਰ ਜਾ ਕੇ ਦੁਕਾਨਦਾਰ ਨੂੰ ਪਿਸਤੌਲ ਦਿਖਾ ਕੇ 5 ਲੱਖ ਰੁਪਏ ਦੀ ਨਕਦੀ ਲੁੱਟ ਲਈ ਅਤੇ ਮੋਟਰਸਾਈਕਲ ’ਤੇ ਫਰਾਰ ਹੋ ਗਏ।
ਇਸ ਵਾਰਦਾਤ ਤੋਂ ਬਾਅਦ ਭਾਰੀ ਗਿਣਤੀ ਵਿਚ ਦੁਕਾਨਦਾਰ ਇਕੱਠੇ ਹੋਏ। ਬਾਜ਼ਾਰ ਵਿਚ ਹੋਈ ਸ਼ਰੇਆਮ ਲੁੱਟ ਨੂੰ ਦੇਖਦੇ ਹੋਏ ਪ੍ਰਧਾਨ ਨਰੇਸ਼ ਕੁਮਾਰ ਲਵਲੀ ਅਤੇ ਨਰਿੰਦਰ ਮੋਹਨ ਨਿੰਦੀ ਨੇ ਬੁੱਧਵਾਰ 17 ਦਸੰਬਰ ਨੂੰ ਮਾਹਿਲਪੁਰ ਬੰਦ ਦਾ ਐਲਾਨ ਕਰ ਕੀਤਾ।
ਜਾਣਕਾਰੀ ਅਨੁਸਾਰ ਦੁਕਾਨਦਾਰ ਸੋਢੀ ਮਨੀ ਚੇਂਜਰ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਅਾਪਣੀ ਦੁਕਾਨ ’ਤੇ ਬੈਠੇ ਹੋਏ ਸਨ। ਇਸ ਦੌਰਾਨ ਦੋ ਨੌਜਵਾਨ, ਜਿਨ੍ਹਾਂ ਨੇ ਹੱਥ ਵਿਚ ਪਿਸਤੌਲ ਫੜੇ ਹੋਏ ਸਨ, ਨੇ ਦੁਕਾਨ ਅੰਦਰ ਆ ਕੇ ਉਸ ਨਾਲ ਕੁੱਟਮਾਰ ਕੀਤੀ। ਉਪਰੰਤ ਉਹ ਗੱਲੇ ਵਿਚ ਪਏ 5 ਲੱਖ ਰੁਪਏ ਦੀ ਨਕਦੀ ਲੁੱਟ ਕੇ ਬਾਹਰ ਮੋਟਰਸਾਈਕਲ ’ਤੇ ਖੜ੍ਹੇ ਆਪਣੇ ਸਾਥੀ ਨਾਲ ਫਰਾਰ ਹੋ ਗਏ। ਵਾਰਦਾਤ ਦੀ ਖਬਰ ਮਿਲਣ ’ਤੇ ਮਾਹਿਲਪੁਰ ਪੁਲਸ ਮੌਕੇ ’ਤੇ ਪੁੱਜ ਗਈ।
Read More : ਸ਼ਹੀਦੀ ਸਭਾ ਮੌਕੇ ਸੰਗਤ ਲਈ ਕੀਤੇ ਪੁਖ਼ਤਾ ਪ੍ਰਬੰਧ : ਭਗਵੰਤ ਮਾਨ
