SSP Sartaj Singh Chahal

ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫਤਾਰ

ਪੁਲਸ ਨੇ ਲੁੱਟੇ 1,69,500 ਰੁਪਏ, ਫੋਨ, ਹਥਿਆਰ ਤੇ ਮੋਟਰਸਾਇਕਲ ਅਤੇ ਹੈਰੋਇਨ ਕੀਤੀ ਬਰਾਮਦ

ਸੰਗਰੂਰ, 25 ਸਤੰਬਰ : ਜ਼ਿਲਾ ਪੁਲਿਸ ਸੰਗਰੂਰ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਭਵਾਨੀਗੜ ਦੇ ਏਰੀਆ ਵਿਚ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਮੁਕੱਦਮਾ ਟਰੇਸ ਕਰ ਕੇ ਲੁੱਟੇ 1,69,500/- ਰੁਪਏ, 01 ਮੋਟਰਸਾਈਕਲ, 36.25 ਗ੍ਰਾਮ ਹੈਰੋਇਨ ਅਤੇ ਲੁੱਟੀ ਰਕਮ ਵਿੱਚੋਂ ਖਰੀਦਿਆ ਆਈਫੋਨ ਪਰੋ ਬਰਾਮਦ ਕਰ ਕੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਇਸ ਸਬੰਧੀ ਐੱਸ. ਐੱਸ. ਪੀ. ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਦੱਸਿਆ ਕਿ ਮਿਤੀ 01.09.2025 ਦੀ ਰਾਤ ਨੂੰ 03 ਲੁਟੇਰਿਆਂ ਨੇ ਡਾ. ਵਿਕਰਮਪਾਲ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਕੁਆਟਰ ਨੰਬਰ 01 ਸਿਵਲ ਹਸਪਤਾਲ ਭਵਾਨੀਗੜ ਦੇ ਘਰੋਂ ਲੁੱਟ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕਾ ਤੋਂ ਭੱਜ ਗਏ ਸਨ। ਜਿਸ ਤੇ ਮੁਕੱਦਮਾ ਥਾਣਾ ਭਵਾਨੀਗੜ ਵਿ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਰਾਹੁਲ ਕੌਸ਼ਲ, ਉਪ ਕਪਤਾਨ ਪੁਲਿਸ ਸਬ-ਡਵੀਜਨ ਭਵਾਨੀਗੜ, ਇੰਸਪੈਕਟਰ ਸੰਦੀਪ ਸਿੰਘ, ਇੰਚਾਰਜ ਸੀ. ਆਈ. ਏ ਅਤੇ ਥਾਣੇਦਾਰ ਅਵਤਾਰ ਸਿੰਘ, ਮੁੱਖ ਅਫਸਰ ਥਾਣਾ ਭਵਾਨੀਗੜ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਮੁਕੱਦਮਾ ਨੂੰ ਟਰੇਸ ਕਰ ਕੇ ਮਿਤੀ 05.09.2025 ਨੂੰ ਮੁਲਜ਼ਮ ਧਰਮਪ੍ਰੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਕਾਕੂਵਾਲਾ ਅਤੇ ਕੁਲਵਿੰਦਰ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਦੀਵਾਨਗੜ ਕੈਂਪਰ (ਥਾਣਾ ਦਿੜਬਾ) ਨੂੰ ਗ੍ਰਿਫਤਾਰ ਕੀਤਾ।

ਇਸ ਦੌਰਾਨ ਮੁਲਜ਼ਮਾਂ ਪਾਸੋਂ 1,69,500/- ਰੁਪਏ ਨਕਦ, ਲੁੱਟ ਕੀਤੀ ਰਕਮ ਵਿੱਚੋਂ ਖਰੀਦ ਕੀਤਾ ਆਈ ਫੋਨ ਪਰੋ, ਵਾਰਦਾਤ ਸਮੇਂ ਵਰਤੇ ਹਥਿਆਰ ਤੇ ਮੋਟਰਸਾਇਕਲ ਨੰਬਰ ਪੀਬੀ-13 ਏਐਕਸ 5393 ਮਾਰਕਾ ਸਪਲੈਂਡਰ ਅਤੇ 36.25 ਗ੍ਰਾਮ ਹੈਰੋਇਨ ਬਰਾਮਦ ਕੀਤੀ ਤੇ ਮੁਕੱਦਮਾ ਵਿੱਚ ਐਨ.ਡੀ.ਪੀ.ਐਸ ਐਕਟ ਦਾ ਵਾਧਾ ਕੀਤਾ ਗਿਆ।

ਫਿਰ ਮਿਤੀ 08.09.2025 ਨੂੰ ਉਕਤ ਮੁਕੱਦਮੇ ਦੇ ਤੀਜੇ ਮੁਲਜ਼ਮ ਜਗਜੀਤ ਸਿੰਘ ਉਰਫ ਜੱਗੀ ਪੁੱਤਰ ਜਗਤਾਰ ਸਿੰਘ ਵਾਸੀ ਕਾਕੂਵਾਲਾ ਨੂੰ ਮੁਕੱਦਮੇ ਵਿਚ ਗ੍ਰਿਫਤਾਰ ਕੀਤਾ। ਮੁਕੱਦਮੇ ਦੀ ਜਾਂਚ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Read More : ਬੇਕਾਬੂ ਟਰਾਲੇ ਨੇ 3 ਦੁਕਾਨਾਂ ਅਤੇ ਬਿਜਲੀ ਦੇ ਖੰਭੇ ਉਖਾੜੇ

Leave a Reply

Your email address will not be published. Required fields are marked *