ਪਟਿਆਲਾ, 18 ਨਵੰਬਰ : ਸਾਲ 1993 ਵਿਚ ਹੋਏ ਫਰਜ਼ੀ ਐਨਕਾਊਂਟਰ ਮਾਮਲੇ ਵਿਚ ਉਮਰ ਕੈਦ ਦੀ ਸਜਾ ਕੱਟ ਰਹੇ ਰਿਟਾ. ਇੰਸਪੈਕਟਰ ਸੀਤਾ ਰਾਮ ਦੀ ਬੀਤੀ ਰਾਤ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ। ਉਹ ਕੇਂਦਰੀ ਜੇਲ ਪਟਿਆਲਾ ਵਿਚ ਸਜ਼ਾ ਕੱਟ ਰਿਹਾ ਸੀ।
ਇੰਸ. ਸੀਤਾ ਰਾਮ ਨੂੰ ਬਿਮਾਰੀ ਦੀ ਹਾਤਲ ਵਿਚ ਦੋ ਦਿਨ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਸੀਤਾ ਰਾਮ ਦੀ ਉਮਰ 80 ਸਾਲ ਦੀ ਸੀ। ਸੀਤਾ ਰਾਮ ਨੂੰ ਸੀ. ਬੀ. ਆਈ. ਵਿਸ਼ੇਸ ਅਦਾਲਤ ਮੁਹਾਲੀ ਨੇ 6 ਮਾਰਚ 2025 ਉਮਰ ਕੈਦ ਦੀ ਸਜਾ ਸੁਣਾਈ ਸੀ। ਕੁਝ ਸਮਾਂ ਪਹਿਲਾਂ ਇਸ ਮਾਮਲੇ ਵਿਚ ਇਕ ਹੋਰ ਦੋਸ਼ੀ ਸੂਬਾ ਸਿੰਘ ਦੀ ਸਨੀ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ।
ਸੀਤਾ ਰਾਮ ਨੂੰ 1993 ਵਿਚ ਫਰਜ਼ੀ ਐਨਕਾਊਟਰ ਦੇ ਮਾਮਲੇ ਵਿਚ ਦੋਸ਼ੀ ਪਾਇਆ। ਇਸ ਮਾਮਲੇ ਦੀ ਮਾਣਯੋਗ ਸੁਪਰੀਮ ਕੋਰਟ ਨੇ ਸਾਲ 1995 ਵਿਚ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਸਨ 1997 ਵਿਚ ਸੀ. ਬੀ. ਆਈ. ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਅਤੇ ਸਾਲ 2000 ਵਿਚ ਸੀ. ਬੀ. ਆਈ. ਨੇ ਤਰਨਤਾਰਨ ਦੇ 11 ਪੁਲਸ ਅਧਿਕਾਰੀਆਂ ਦੇ ਖਿਲਾਫ ਚਾਰਜ਼ਸੀਟ ਦਾਇਰ ਕੀਤੀ ਸੀ, ਜਿਸ ’ਤੇ ਸੁਣਵਾਈ ਕਰਦੇ ਹੋਏ ਇਸ ਸਾਲ ਮਾਰਚ 2025 ਵਿਚ ਰਿਟਾ. ਇੰਸਪੈਕਟਰ ਸੀਤਾ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਪਿਛਲੇ 9 ਮਹੀਨੇ ਤੋਂ ਜੇਲ ਵਿਚ ਬੰਦ ਸੀ।
Read More : ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, ਦਰਿਆਈ ਪਾਣੀਆਂ ’ਤੇ ਸਿਰਫ ਪੰਜਾਬ ਦਾ ਹੱਕ : ਮਾਨ
