ਰਿਟਾ. ਆਈ. ਜੀ. ਚਾਹਲ

ਰਿਟਾ.ਆਈ.ਜੀ. ਚਾਹਲ ਨਾਲ ਠੱਗੀ ਮਾਮਲਾ : ਗ੍ਰਿਫਤਾਰ 6 ਮੁਲਜ਼ਮ ਅਦਾਲਤ ’ਚ ਕੀਤੇ ਪੇਸ਼

4 ਗ੍ਰਿਫਤਾਰ ਦਾ ਤਿੰਨ ਦਿਨ ਦਾ ਰਿਮਾਂਡ ਅਤੇ 2 ਨੂੰ ਭੇਜਿਆ ਨਿਆਇਕ ਹਿਰਾਸਤ ’ਚ

ਪਟਿਆਲਾ, 8 ਜਨਵਰੀ : ਰਿਟਾ. ਆਈ. ਜੀ. ਅਮਰ ਸਿੰਘ ਚਹਿਲ ਨਾਲ ਹੋਈ ਕਰੋੜਾਂ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਸਾਈਬਰ ਕ੍ਰਾਈਮ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ 6 ਵਿਅਕਤੀਆਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਪੇਸ਼ ਕੀਤੇ ਵਿਅਕਤੀਆਂ ’ਚੋਂ ਚਾਰ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਅਤੇ 2 ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਇਨ੍ਹਾਂ ਵਿਅਕਤੀਆਂ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕਰ ਕੇ ਲੈ ਕੇ ਆਈ ਸੀ। ਨਿਆਇਕ ਹਿਰਾਸਤ ਵਿਚ ਭੇਜੇ ਵਿਅਕਤੀਆਂ ’ਚੋਂ ਇਕ ਚੰਦਰਕਾਂਤ ਇਸ ਸਮੇਂ ਸ਼ੁੂਗਰ ਅਟੈਕ ਆਉਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਵਾਰਡ ਨੰਬਰ-2 ’ਚ ਦਾਖ਼ਲ ਹੈ। ਅਦਾਲਤ ’ਚ ਪੇਸ਼ ਕੀਤੇ ਵਿਅਕਤੀਆਂ ਵਿਚ ਚੰਦਰਕਾਂਤ, ਪ੍ਰਤੀਕ, ਆਸ਼ੀਸ਼ ਪਾਂਡੇ, ਰਣਜੀਤ ਸਿੰਘ, ਮੁਹੰਮਦ ਸ਼ਰੀਫ਼ ਅਤੇ ਸੋਮਨਾਥ ਸ਼ਾਮਲ ਹਨ।

ਦੱਸਣਯੋਗ ਹੈ ਕਿ ਰਿਟਾ. ਆਈ. ਜੀ. ਅਮਰ ਸਿੰਘ ਚਹਿਲ ਨਾਲ 8 ਕਰੋੜ 10 ਲੱਖ ਰੁਪਏ ਦੀ ਠੱਗੀ ਹੋਈ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਰਿਟਾ ਆਈ. ਜੀ. ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ ਕੀਤੀ ਸੀ ਪਰ ਉਨ੍ਹਾਂ ਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਮਹਾਰਾਸ਼ਟਰ ਤੋਂ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਸਾਈਬਰ ਕ੍ਰਾਈਮ ਦੀ ਪੁਲਸ ਨੇ ਇਸ ਮਾਮਲੇ ਵਿਚ 2 ਦਰਜਨ ਤੋਂ ਜ਼ਿਆਦਾ ਖਾਤਿਆਂ ਨੂੰ ਫਰੀਜ਼ ਕੀਤਾ ਜਾ ਚੁੱਕਿਆ ਹੈ, ਜਿਹੜੇ ਖਾਤਿਆਂ ’ਚ ਪੇਮੈਂਟ ਟਰਾਂਸਫਰ ਹੋਈ ਸੀ। ਇਸ ਦੇ ਨਾਲ ਹੀ ਗ੍ਰਿਫਤਾਰ ਵਿਅਕਤੀਆਂ ਤੋਂ ਬਰਾਮਦ ਮੋਬਾਇਲ, ਸਿਮ ਅਤੇ ਲੈਪਟਾਪਾਂ ਦੀ ਜਾਂਚ ਕੀਤੀ ਜਾ ਰਹੀ ਹੈ।

Read More : ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਸੰਗਰਾਮ ਦੀ ਸ਼ੁਰੂਆਤ

Leave a Reply

Your email address will not be published. Required fields are marked *