ਰਿਟਾ. ਆਈ. ਜੀ. ਅਮਰ ਚਾਹਿਲ

ਰਿਟਾ. ਆਈ.ਜੀ. ਚਾਹਿਲ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਹਾਲਤ ਗੰਭੀਰ

ਕਰੋੜਾਂ ਰੁਪਏ ਦੀ ਹੋਈ ਠੱਗੀ ਤੋਂ ਸੀ ਪ੍ਰੇਸ਼ਾਨ

ਪਟਿਆਲਾ, 22 ਦਸੰਬਰ : ਪੰਜਾਬ ਪੁਲਸ ਤੋਂ ਰਿਟਾਇਰਡ ਆਈ. ਜੀ. ਅਮਰ ਸਿੰਘ ਚਾਹਿਲ ਨੇ 8 ਕਰੋੜ 10 ਲੱਖ ਰੁਪਏ ਦੀ ਹੋਈ ਠੱਗੀ ਦੇ ਮਾਮਲੇ ’ਚ ਪ੍ਰੇਸ਼ਾਨ ਰਹਿਣ ਤੋਂ ਬਾਅਦ ਘਰ ’ਚ ਹੀ ਆਪਣੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਜ਼ਖਮੀ ਹਾਲਤ ’ਚ ਅਮਰ ਸਿੰਘ ਚਾਹਿਲ ਨੂੰ ਨੇੜੇ ਪਾਰਕ ਹਾਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਥੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਹ ਅਰਬਨ ਅਸਟੇਟ ਵਿਖੇ ਰਹਿ ਰਹੇ ਸਨ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਸਿਟੀ-2 ਜੰਗਜੀਤ ਸਿੰਘ ਰੰਧਾਵਾ ਅਤੇ ਥਾਣਾ ਅਰਬਨ ਅਸਟੇਟ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮਰਾਉ ਮੌਕੇ ’ਤੇ ਪਹੰੁਚ ਗਏ, ਜਿੱਥੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ।

ਇਸ ’ਚ ਸਾਬਕਾ ਆਈ. ਜੀ. ਨੇ 8 ਕਰੋੜ ਰੁਪਏ ਦੀ ਧੋਖਾਦੇਹੀ ਅਤੇ ਭਾਰੀ ਆਰਥਿਕ ਨੁਕਸਾਨ ਕਾਰਨ ਤਣਾਅ ’ਚ ਹੋਣ ਦੀ ਗੱਲ ਲਿਖੀ ਹੈ। ਗੋਲੀ ਮਾਰਨ ਤੋਂ ਪਹਿਲਾਂ ਉਨ੍ਹਾਂ ਨੇ ਵ੍ਹਟਸਐਪ ਰਾਹੀਂ ਕਈ ਪੁਲਸ ਅਧਿਕਾਰੀਆਂ ਨੂੰ ਵੀ ਇਹ ਨੋਟ ਭੇਜਿਆ ਸੀ।

ਪਟਿਆਲਾ ਦੇ ਐੱਸ. ਪੀ. ਪਲਵਿੰਦਰ ਸਿੰਘ ਚੀਮਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਮਰ ਸਿੰਘ ਚਹਿਲ ਦੀ ਹਾਲਤ ਗੰਭੀਰ ਹੈ। ਅਮਰ ਸਿੰਘ ਚਹਿਲ ਵੱਲੋਂ ਕਥਿਤ ਤੌਰ ’ਤੇ ਲਿਖਿਆ ਗਿਆ ਇਕ ਸੁਸਾਈਡ ਪੱਤਰ ਸਾਹਮਣੇ ਆਇਆ ਹੈ। ਇਸ ’ਚ ਉਨ੍ਹਾਂ ਵ੍ਹਟਸਐਪ ਅਤੇ ਟੈਲੀਗ੍ਰਾਮ ਦੇ ਜ਼ਰੀਏ ਚੱਲ ਰਹੀ ਇਕ ਵੱਡੀ ਸਾਈਬਰ ਧੋਖਾਦੇਹੀ ਦਾ ਖੁਲਾਸਾ ਕੀਤਾ ਹੈ।

ਸੁਸਾਈਡ ਨੋਟ ਮੁਤਾਬਕ ਚਹਿਲ ਨੇ ਦਾਅਵਾ ਕੀਤਾ ਹੈ ਕਿ ਸਾਈਬਰ ਠੱਗਾਂ ਨੇ ਉਨ੍ਹਾਂ ਨਾਲ ਲਗਭਗ 8.10 ਕਰੋੜ ਰੁਪਏ ਦੀ ਠੱਗੀ ਕੀਤੀ। ਠੱਗਾਂ ਨੇ ਉਨ੍ਹਾਂ ਨੂੰ ਸੇਅਰ ਬਾਜ਼ਾਰ, ਆਈ. ਪੀ. ਓ., ਓ. ਟੀ. ਸੀ. ਵਪਾਰ ਅਤੇ ‘ਕਵਾਂਟਿਟੇਟਿਵ ਫੰਡ’ ਵਿਚ ਵੱਡੇ ਮੁਨਾਫੇ ਦਾ ਲਾਲਚ ਦਿੱਤਾ।

Read More : ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

Leave a Reply

Your email address will not be published. Required fields are marked *