ਖੜ੍ਹਾ ਹੋਇਆ ਵਿਵਾਦ
ਨਵੀਂ ਦਿੱਲੀ, 1 ਦਸੰਬਰ : ਕਾਂਗਰਸ ਸੰਸਦ ਰੇਣੁਕਾ ਚੌਧਰੀ ਸੋਮਵਾਰ ਨੂੰ ਆਪਣੀ ਕਾਰ ’ਚ ਇਕ ਅਾਵਾਰਾ ਕੁੱਤੇ ਨੂੰ ਲੈ ਕੇ ਸੰਸਦ ਪਹੁੰਚ ਗਈ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਅਤੇ ਸੱਤਾ ਧਿਰ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ’ਤੇ ਡਰਾਮਾ ਕਰਨ ਦਾ ਦੋਸ਼ ਲਾਇਆ। ਵਿਵਾਦ ਵਿਚਾਲੇ ਰੇਣੁਕਾ ਨੇ ਕਿਹਾ ਕਿ ‘ਜਿਹੜੇ ਲੋਕ ਅੰਦਰ ਬੈਠੇ ਹਨ ਉਹ ਵੱਢਦੇ ਹਨ, ਕੁੱਤੇ ਨਹੀਂ ਵੱਢਦੇ।’ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਅਾਵਾਰਾ ਜਾਨਵਰ ਨੂੰ ਚੁੱਕ ਕੇ ਪਸ਼ੂਆਂ ਦੇ ਡਾਕਟਰ ਕੋਲ ਲਿਜਾ ਰਹੀ ਸੀ।
ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ ਅਤੇ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਕੀਤੇ ਗਏ ਇਤਰਾਜ਼ਾਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਅਾਵਾਰਾ ਕੁੱਤੇ ਨੂੰ ਬਚਾਉਣ ਦੇ ਖਿਲਾਫ ਕੋਈ ਕਾਨੂੰਨ ਨਹੀਂ ਹੈ।
ਉਨ੍ਹਾਂ ਨੇ ਆਪਣੀ ਕਾਰ ’ਚ ਕੁੱਤਾ ਹੋਣ ਬਾਰੇ ਪੁੱਛੇ ਜਾਣ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ। ਜਾਨਵਰਾਂ ਦੀ ਆਵਾਜ਼ ਨਹੀਂ ਹੁੰਦੀ। ਉਹ (ਕੁੱਤਾ) ਕਾਰ ’ਚ ਸੀ, ਤਾਂ ਉਨ੍ਹਾਂ ਨੂੰ ਕੀ ਸਮੱਸਿਆ ਹੈ? ਇਹ ਬਹੁਤ ਛੋਟਾ ਹੈ, ਕੀ ਅਜਿਹਾ ਲੱਗਦਾ ਹੈ ਕਿ ਇਹ ਵੱਢ ਲਵੇਗਾ? ਸੰਸਦ ਦੇ ਅੰਦਰ ਬੈਠੇ ਲੋਕ ਵੱਢਦੇ ਹਨ, ਕੁੱਤੇ ਨਹੀਂ।’’
ਹਾਲਾਂਕਿ, ਭਾਜਪਾ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਰੇਣੁਕਾ ਚੌਧਰੀ ’ਤੇ ‘ਤਮਾਸ਼ਾ’ ਕਰਨ ਅਤੇ ਸੰਸਦ ’ਚ ਕੁੱਤਾ ਲਿਆ ਕੇ ਪ੍ਰੋਟੋਕਾਲ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਤਰਕ ਦਿੱਤਾ ਕਿ ਮੈਂਬਰ ਉਚਿਤ ਦਸਤਾਵੇਜ਼ਾਂ ਤੋਂ ਬਿਨਾਂ ਕਿਸੇ ਨੂੰ ਵੀ ਸੰਸਦ ਦੇ ਅੰਦਰ ਨਹੀਂ ਲਿਆ ਸਕਦੇ। ਉਨ੍ਹਾਂ ਨੇ ਕਾਂਗਰਸ ਸੰਸਦ ਮੈਂਬਰ ਖਿਲਾਫ ਕਾਰਵਾਈ ਦੀ ਮੰਗ ਕੀਤੀ।
Read More : ਸਵੇਰੇ-ਸਵੇਰੇ ਪੁਲਸ ਅਤੇ ਬਦਮਾਸ਼ਾਂ ਵਿਚ ਹੋਇਆ ਮੁਕਾਬਲਾ
