ਆਉਂਦੇ ਦਿਨਾਂ ਵਿਚ ਕੀਤਾ ਜਾਵੇਗਾ ਸੰਗਤਾਂ ਦੇ ਸਪੁਰਦ
ਡੇਰਾ ਬਾਬਾ ਨਾਨਕ, 11 ਸਤੰਬਰ : ਪਿਛਲੇ ਦਿਨੀਂ ਰਾਵੀ ਦਰਿਆ ਦਾ ਪਾਣੀ ਆਉਣ ਕਾਰਨ ਪੈਸੰਜਰ ਟਰਮੀਨਲ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਇਆ ਸੀ ਅਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਸਖਤ ਮਿਹਨਤ ਕਰਦਿਆਂ ਇਸ ਨੂੰ ਮੁੜ ਚਮਕਾਇਆ ਗਿਆ ਹੈ।
ਦੱਸਣਯੋਗ ਹੈ ਕਿ 25 ਤੇ 26 ਅਗਸਤ ਦੀ ਦਰਮਿਆਨੀ ਰਾਤ ਨੂੰ ਰਾਵੀ ਦਰਿਆ ਤੇ ਉੱਜ ਦਰਿਆ ਦੇ ਵਧੇ ਪਾਣੀ ਕਾਰਨ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਸ੍ਰੀ ਕਰਤਾਰਪੁਰ ਦਰਸ਼ਨ ਸਥਲ ’ਤੇ ਧੁੱਸੀ ਬੰਨ੍ਹ ਟੁੱਟਣ ਕਰ ਕੇ ਜਿੱਥੇ ਭਾਰਤ-ਪਾਕਿ ਜ਼ੀਰੋ ਲਾਈਨ ’ਤੇ ਲੱਗੇ ਗੇਟ ਢਹਿ-ਢੇਰੀ ਹੋ ਗਏ ਸਨ, ਉੱਥੇ ਪਾਣੀ ਪੈਸੰਜਰ ਟਰਮੀਨਲ ਵਿੱਚ ਵੀ ਵੜ ਗਿਆ ਸੀ। ਇਸ ਕਾਰਨ ਇਲੈਕਟ੍ਰੌਨਿਕ ਮਸ਼ੀਨਰੀ, ਕਲਾਕ੍ਰਿਤੀਆਂ ਤੋਂ ਇਲਾਵਾ ਟਰਮੀਨਲ ਦਾ ਅੰਦਰੂਨੀ ਹਿੱਸੇ ਵਿੱਚ ਮਿੱਟੀ, ਰੇਤ ਆਦਿ ਆ ਗਈ ਸੀ। ਪਾਣੀ ਘੱਟਣ ਤੋਂ ਬਾਅਦ ਐੱਲਪੀਆਈ ਦੇ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਟਰਮੀਨਲ ਦੀ ਸਫਾਈ ਸ਼ੁਰੂ ਕੀਤੀ ਗਈ।
ਟਰਮੀਨਲ ਦੇ ਜੀ. ਐੱਮ. ਸੰਦੀਪ ਮਹਾਜਨ ਨੇ ਕਿਹਾ ਕਿ ਟਰਮੀਨਲ ਵਿਚ ਰਾਵੀ ਦਾ ਪਾਣੀ ਆਉਣ ਤੋਂ ਬਾਅਦ ਐੱਲਪੀਆਈ ਦੇ ਕਰਮਚਾਰੀਆਂ ਨੇ ਇਸ ਸਫਾਈ ਕਰ ਕੇ ਮੁੜ ਚਮਕਿਆ ਸ੍ਰੀ ਕਰਤਾਰਪੁਰ ਪੈਸੰਜਰ ਟਰਮੀਨਲ, ਕੁਝ ਦਿਨਾਂ ’ਚ ਦੇਖਣ ਲਈ ਕੀਤਾ ਜਾਵੇਗਾ ਸ਼ਰਧਾਲੂਆਂ ਦੇ ਸਪੁਰਦ ਦਿੱਤਾ ਹੈ।
ਉਹਨਾਂ ਕਿਹਾ ਕਿ ਟਰਮੀਨਲ ਦੀਆਂ ਅੰਡਰਗਰਾਊਂਡ ਬਿਜਲੀ ਲਾਈਨਾਂ ਵਿਚ ਪਾਣੀ ਹੋਣ ਦਾ ਖਦਸ਼ਾ ਹੈ ਅਤੇ ਬਿਜਲੀ ਕਰਮਚਾਰੀਆਂ ਵੱਲੋਂ ਬਿਜਲੀ ਸਪਲਾਈ ਚਾਲੂ ਹੋਣ ਤੇ ਆਉਂਦੇ ਦਿਨਾਂ ਵਿਚ ਮੁੜ ਪੈਸੰਜਰ ਟਰਮੀਨਲ ਨੂੰ ਵੇਖਣ ਲਈ ਸ਼ਰਧਾਲੂਆਂ ਦੇ ਸਪੁਰਦ ਕੀਤਾ ਜਾਵੇਗਾ।
Read More : ਮੁੱਖ ਮੰਤਰੀ ਮਾਨ ਨੇ ਵੀਡੀਓ ਕਾਲ ‘ਤੇ ਮਨਕੀਰਤ ਔਲਖ ਨਾਲ ਕੀਤੀ ਗੱਲਬਾਤ