2 ਮਹੀਨਿਆਂ ‘ਚ ਪਹੁੰਚੇ 80 ਹਜ਼ਾਰ ਤੋਂ ਵੱਧ ਲੋਕ
ਚੰਡੀਗੜ੍ਹ, 19 ਫਰਵਰੀ : ਪੰਜਾਬ ਦੇ ਛੱਤਬੀੜ ਚਿੜੀਆਘਰ ਵਿੱਚ ਸੈਲਾਨੀਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸਾਲ ਦੇ ਪਹਿਲੇ ਦੋ ਮਹੀਨਿਆਂ ਵਿੱਚ ਹੀ 80,508 ਲੋਕ ਚਿੜੀਆਘਰ ਦੇਖਣ ਆਏ ਹਨ। ਜਨਵਰੀ ਵਿੱਚ 48,719 ਅਤੇ ਫਰਵਰੀ ਵਿੱਚ ਹੁਣ ਤੱਕ 31,789 ਸੈਲਾਨੀ ਇੱਥੇ ਪਹੁੰਚੇ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਚਿੜੀਆਘਰ ਵਿੱਚ ਨਵਾਂ ਡਾਇਨਾਸੌਰ ਪਾਰਕ ਅਤੇ ਦੇਸ਼ ਦਾ ਸਭ ਤੋਂ ਵੱਡਾ ਵਾਕ-ਇਨ ਖੇਤਰ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਜਾਨਵਰਾਂ ਦੀ ਸਹੂਲਤ ਲਈ ਇੱਥੇ ਸੋਲਰ ਪਲਾਂਟ ਅਤੇ ਇਲਾਜ ਲਈ ਖਾਸ ਯੂਨਿਟ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ, ਪੰਜਾਬ ਦੀਆਂ 13 ਜੰਗਲੀ ਜੀਵ ਰੱਖਾਂ ਨੂੰ ‘ਪਲਾਸਟਿਕ ਮੁਕਤ’ ਕਰ ਦਿੱਤਾ ਗਿਆ ਹੈ।
ਸਰਕਾਰ ਨੇ ਸਿੰਧੂ ਨਦੀ ਡੌਲਫਿਨ ਨੂੰ ਸੂਬੇ ਦਾ ਜਲ ਜੀਵ ਐਲਾਨਿਆ ਹੈ। ਨਾਲ ਹੀ ਪੰਜਾਬ ਦੇ ਪੰਜ ਮੁੱਖ ਵੈਟਲੈਂਡ—ਹਰੀਕੇ, ਰੋਪੜ, ਕਾਂਝਲੀ, ਕੇਸ਼ੋਪੁਰ ਅਤੇ ਨੰਗਲ—ਨੂੰ ਦੇਸ਼ ਦੇ ਚੋਣਵੇਂ 100 ਵੈਟਲੈਂਡਜ਼ ਵਿੱਚ ਸ਼ਾਮਲ ਕੀਤਾ ਗਿਆ ਹੈ।
Read More : ਬੈਲ ਗੱਡੀਆਂ ਦੀਆਂ ਦੌੜਾਂ ਦੀ ਮੁੜ ਸ਼ੁਰੂਆਤ ਇਕ ਇਤਿਹਾਸਕ ਮੀਲ ਪੱਥਰ : ਕੁਲਤਾਰ ਸੰਧਵਾਂ
