ਪੱਤਰਲੇਖਾ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ’ਤੇ ਇਕ ਬੇਟੀ ਨੂੰ ਦਿੱਤਾ ਜਨਮ
ਨਵੀਂ ਦਿੱਲੀ, 15 ਨਵੰਬਰ : ਬਾਲੀਵੁੱਡ ਅਦਾਕਾਰ ਰਾਜਕੁਮਾਰ ਰਾਓ ਤੇ ਪੱਤਰਲੇਖਾ ਮੰਮੀ-ਡੈਡੀ ਬਣ ਗਏ ਹਨ। ਪੱਤਰਲੇਖਾ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ’ਤੇ ਇਕ ਬੇਟੀ ਨੂੰ ਜਨਮ ਦਿੱਤਾ।
ਰਾਜਕੁਮਾਰ (41) ਤੇ ਪੱਤਰਲੇਖਾ (35) ਨੇ ਸ਼ਨੀਵਾਰ ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਇਹ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਪੋਸਟ ’ਚ ਲਿਖਿਆ ‘ਅਸੀਂ ਬਹੁਤ ਖੁਸ਼ ਹਾਂ। ਪ੍ਰਮਾਤਮਾ ਨੇ ਸਾਨੂੰ ਇਕ ਬੇਟੀ ਦਾ ਆਸ਼ੀਰਵਾਦ ਦਿੱਤਾ ਹੈ। ਧੰਨ ਹਨ ਮਾਤਾ-ਪਿਤਾ ਪੱਤਰਲੇਖਾ ਤੇ ਰਾਜਕੁਮਾਰ।’
ਪੋਸਟ ਦੀ ਕੈਪਸ਼ਨ ’ਚ ਉਨ੍ਹਾਂ ਲਿਖਿਆ, ‘ਪ੍ਰਮਾਤਮਾ ਨੇ ਸਾਨੂੰ ਸਾਡੇ ਵਿਆਹ ਦੀ ਚੌਥੀ ਵਰ੍ਹੇਗੰਢ ’ਤੇ ਸਭ ਤੋਂ ਵੱਡਾ ਆਸ਼ੀਰਵਾਦ ਦਿੱਤਾ ਹੈ।
Read More : ਮਾਨ ਸਰਕਾਰ ਜ਼ੀਰਾ ਫੈਕਟਰੀ ਨੂੰ ਸਥਾਈ ਤੌਰ ’ਤੇ ਬੰਦ ਕਰਨ ਲਈ ਤਿਆਰ
