ਕਲੀਵਲੈਂਡ ਕਲੀਨਿਕ ਦੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਰਾਜ ਸਭਾ ਮੈਂਬਰ; ਪਰਿਵਾਰ ਵੀ ਨਾਲ ਮੌਜੂਦ
ਬਰਨਾਲਾ, 30 ਮਾਰਚ : ਰਾਜ ਸਭਾ ਮੈਂਬਰ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਰਾਜਿੰਦਰ ਗੁਪਤਾ ਇਸ ਸਮੇਂ ਅਮਰੀਕਾ ’ਚ ਇਲਾਜ ਅਧੀਨ ਹਨ। ਜਾਣਕਾਰੀ ਅਨੁਸਾਰ ਉਹ ਰੁਟੀਨ ਮੈਡੀਕਲ ਚੈੱਕਅਪ ਲਈ ਵਿਸ਼ਵ ਪ੍ਰਸਿੱਧ ‘ਕਲੀਵਲੈਂਡ ਕਲੀਨਿਕ’ ਗਏ ਸਨ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਨਵੇਂ ਕਾਰਡਿਯਕ ਪ੍ਰੋਸੀਜਰ (ਦਿਲ ਦੀ ਸਰਜਰੀ) ਦੀ ਸਲਾਹ ਦਿੱਤੀ ਹੈ।
ਸੂਤਰਾਂ ਮੁਤਾਬਕ ਇਹ ਸਰਜਰੀ ਇਸੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਰਾਜਿੰਦਰ ਗੁਪਤਾ ਪਹਿਲਾਂ ਵੀ ਸਾਲ 2002 ਅਤੇ 2009 ’ਚ ਦਿਲ ਦੀ ਸਰਜਰੀ ਕਰਵਾ ਚੁੱਕੇ ਹਨ ਅਤੇ ਇਹ ਉਨ੍ਹਾਂ ਦੀ ਤੀਜੀ ਸਰਜਰੀ ਹੋਵੇਗੀ। ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਲਗਭਗ ਤਿੰਨ ਹਫ਼ਤੇ ਡਾਕਟਰੀ ਨਿਗਰਾਨੀ ਹੇਠ ਅਮਰੀਕਾ ’ਚ ਹੀ ਰਹਿਣਾ ਪਵੇਗਾ।
ਇਸ ਮੁਸ਼ਕਲ ਘੜੀ ’ਚ ਉਨ੍ਹਾਂ ਦੀ ਪਤਨੀ, ਪੁੱਤਰ ਅਤੇ ਧੀ ਉਨ੍ਹਾਂ ਦੇ ਨਾਲ ਮੌਜੂਦ ਹਨ। ਭਾਰਤੀ ਕੌਂਸਲੇਟ ਦਾ ਦਫ਼ਤਰ ਵੀ ਪਰਿਵਾਰ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੇ ਸਮਰਥਕਾਂ ਅਤੇ ਸ਼ੁਭਚਿੰਤਕਾਂ ਵੱਲੋਂ ਉਨ੍ਹਾਂ ਦੀ ਜਲਦ ਸਿਹਤਯਾਬੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ।
Read More : ਦੁਬਈ ਵਿਚ ਹਿਮਾਚਲ ਦੇ ਜਸਵਿੰਦਰ ਸਿੰਘ ਦੀ ਡਰੋਨ ਹਮਲੇ ‘ਚ ਮੌਤ
