ਰਾਜਸਥਾਨ

ਰਾਜਸਥਾਨ : ਕੈਮੀਕਲ-ਪਟਾਕਾ ਫੈਕਟਰੀ ’ਚ ਅੱਗ ਲੱਗਣ ਕਾਰਨ 8 ਲੋਕ ਜ਼ਿੰਦਾ ਸੜੇ

ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ’ਚ ਵਾਪਰਿਆ ਹਾਦਸਾ, ਇਕ ਮਜ਼ਦੂਰ ਅਜੇ ਵੀ ਅੰਦਰ ਫਸਿਆ

ਭਿਵਾੜੀ, 16 ਫਰਵਰੀ : ਰਾਜਸਥਾਨ ਦੇ ਭਿਵਾੜੀ ’ਚ ਇਕ ਕੈਮੀਕਲ-ਪਟਾਕਾ ਫੈਕਟਰੀ ’ਚ ਅੱਗ ਲੱਗਣ ਨਾਲ ਅੱਠ ਲੋਕ ਜ਼ਿੰਦਾ ਸੜ ਗਏ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਕ ਮਜ਼ਦੂਰ ਅਜੇ ਵੀ ਫਸਿਆ ਹੋਇਆ ਹੈ।

ਘਟਨਾ ਸਮੇਂ ਲਗਭਗ 25 ਮਜ਼ਦੂਰ ਕੰਮ ਕਰ ਰਹੇ ਸਨ। ਇਹ ਹਾਦਸਾ ਅੱਜ ਸਵੇਰੇ 9:30 ਵਜੇ ਦੇ ਕਰੀਬ ਖੁਸ਼ਖੇੜਾ ਕਰੌਲੀ ਉਦਯੋਗਿਕ ਖੇਤਰ ’ਚ ਵਾਪਰਿਆ। ਏਡੀਐਮ ਸੁਮਿਤਾ ਮਿਸ਼ਰਾ ਨੇ ਕਿਹਾ, “ਪੁਲਸ ਨੂੰ ਗਸ਼ਤ ਦੌਰਾਨ ਇਸ ਘਟਨਾ ਦਾ ਪਤਾ ਲੱਗਿਆ। ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ। ਇਹ ਫੈਕਟਰੀ ਕੈਮੀਕਲ ਦੇ ਨਾਲ ਪਟਾਕੇ ਬਣਾਉਂਦੀ ਸੀ। ਫੈਕਟਰੀ ਮਾਲਕ ਦਾ ਨਾਮ ਰਾਜੇਂਦਰ ਹੈ।”

ਖੁਸ਼ਖੇੜਾ ਅਤੇ ਭਿਵਾੜੀ ਰਿਕੋ ਫਾਇਰ ਸਟੇਸ਼ਨਾਂ ਤੋਂ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਪਹੁੰਚੀਆਂ। ਲਗਭਗ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।

Read More : ਅਮਰੀਕਾ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

Leave a Reply

Your email address will not be published. Required fields are marked *