ਮਾਤਾ-ਪਿਤਾ ਬਣੇ
ਨਵੀਂ ਦਿੱਲੀ, 19 ਅਕਤੂਬਰ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਐਤਵਾਰ ਨੂੰ ਉਨ੍ਹਾਂ ਦੇ ਮਾਤਾ-ਪਿਤਾ ਬਣਨ ਦੀ ਜਾਣਕਾਰੀ ਸਾਂਝੀ ਕੀਤੀ।
ਪਰਿਣੀਤੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਬੇਟੇ ਨੂੰ ਜਨਮ ਦੇਣ ਦੀ ਜਾਣਕਾਰੀ ਦਿੱਤੀ। ਜੋੜੇ ਨੇ ‘ਇੰਸਟਾਗ੍ਰਾਮ’ ’ਤੇ ਇਕ ਪੋਸਟ ਕਰ ਕੇ ਦੱਸਿਆ, “ਆਖ਼ਿਰਕਾਰ ਉਹ ਆ ਗਿਆ! ਸਾਡਾ ਪੁੱਤਰ। ਇਸ ਤੋਂ ਪਹਿਲਾਂ ਦੀ ਜ਼ਿੰਦਗੀ ਯਾਦ ਨਹੀਂ। ਧੰਨਵਾਦ! ਪਰਿਣੀਤੀ ਅਤੇ ਰਾਘਵ।”
ਪਰਿਣੀਤੀ ਅਤੇ ਰਾਘਵ ਨੇ 24 ਸਤੰਬਰ, 2023 ਨੂੰ ਰਾਜਸਥਾਨ ਦੇ ਉਦੇਪੁਰ ਸਥਿਤ ‘ਦਿ ਲੀਲਾ ਪੈਲੇਸ’ ’ਚ ਰਵਾਇਤੀ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕੀਤਾ ਸੀ।
Read More : ਸਰਹੱਦ ਨੇੜਿਓਂ ਡਰੋਨ ਬਰਾਮਦ
